31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਸਥਾਈ ਸਨਅਤੀ ਖੇਤਰ 'ਚ ਲੱਗੀਆਂ ਸਨਅਤੀ ਇਕਾਈਆਂ 'ਤੇ ਖਤਰੇ ਦੇ ਬੱਦਲ ਲੱਗੇ ਮੰਡਰਾਉਣ ਸਨਅਤੀ ਇਕਾਈਆਂ ਦਾ ਨਿਰਧਾਰਤ ਸਮਾਂ ਨੇੜੇ ਆਉਣ ਕਰਕੇ ਕਾਰੋਬਾਰੀ ਚਿੰਤਤ <br/>

ਅਜੀਤ ਡੈਸਕ 18-05-2026
ਲੁਧਿਆਣਾ, 17 ਮਈ (ਜਤਿੰਦਰ ਭੰਬੀ)-ਸਨਅਤੀ ਸ਼ਹਿਰ ਲੁਧਿਆਣਾ ਦੀਆਂ ਵੱਡੀਆਂ ਉਦਯੋਗਿਕ ਇਕਾਈਆਂ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦ ਅਸਥਾਈ ਖੇਤਰ ਵਿਚ ਲੱਗੀਆਂ ਉਦਯੋਗਿਕ ਇਕਾਈਆਂ ਵਲੋਂ ਪਾਏ ਜਾਂਦੇ ਯੋਗਦਾਨ ਨੂੰ ਨਕਾਰਿਆਂ ਨਹੀਂ ਜਾ ਸਕਦਾ, ਪਰ ਮਿਕਸ ਲੈਂਡ ਯੂਜ਼ ਖੇਤਰ ਦੇ ਨਾਂਅ ਨਾਲ ਜਾਣ ਜਾਂਦੇ ਇਸ ਅਸਥਾਈ ਸਨਅਤੀ ਖੇਤਰ ਵਿਚ ਚੱਲ ਰਹੇ ਕਾਰੋਬਾਰ ਤੇ ਹਮੇਸ਼ਾਂ ਲਟਕਣ ਵਾਲੀ ਉਜਾੜੇ ਦੀ ਤਲਵਾਰ ਕਾਰੋਬਾਰੀਆਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ ਰਹੀ, ਕਿਉਂਕਿ ਮਾਸਟਰ ਪਲਾਨ ਵਿਚ ਆਏ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਘੋਸਿਤ ਕਰਨ ਦੀ ਬਜਾਏ ਥੋੜ੍ਹੀ ਰਾਹਤ ਦੇ ਕੇ ਸਿਆਸੀ ਖੇਡਾਂ ਹੀ ਖੇਡੀਆਂ ਜਾ ਰਹੀਆਂ ਹਨ ਜਦ ਕਿਧਰੇ ਵੀ ਸਮਾਂ ਸੀਮਾਂ ਖਤਮ ਹੁੰਦੀ ਹੈ ਤਾਂ ਇਨ੍ਹਾਂ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬਚਾਉਣ ਲਈ ਮਜ਼ਬੂਰ ਸੜਕਾਂ 'ਤੇ ਆਉਣਾ ਪੈ ਜਾਂਦਾ ਹੈ | ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਕਾਰੋਬਰੀਆਂ ਵਲੋਂ ਕਈ ਦਿਨ ਜਿਲ੍ਹਾਂ ਉਦਯੋਗ ਦਫਤਰ ਦੇ ਬਾਹਰ ਧਰਨੇ ਲਗਾਉਣ ਤੋਂ ਬਾਅਦ ਇਹ ਤਿੰਨ ਕੁ ਸਾਲ ਦੀ ਰਾਹਤ ਮਿਲੀ ਸੀ, ਜਿਸ ਦੀ ਸਮਾਂ ਸੀਮਾਂ ਕੁੱਝ ਕੁ ਮਹੀਨਿਆਂ ਬਾਅਦ ਖਤਮ ਹੋਣ ਕਿਨਾਰੇ ਦੱਸੀ ਜਾ ਰਹੀ ਹੈ |
ਮਿਕਸਲੈਂਡ ਯੂਜ਼ ਖੇਤਰ 'ਚ ਚੱਲ ਰਹੇ ਕਾਰੋਬਾਰ ਨੂੰ ਬਚਾਉਣ ਲਈ ਠੋਸ ਹੱਲ ਕੱਢਿਆ ਜਾਵੇ-ਵਿਸ਼ਵਕਰਮਾ
ਯੂ. ਸੀ. ਪੀ. ਐਮ. ਏ ਦੇ ਸਾਬਕਾ ਪ੍ਰਧਾਨ ਅਤੇ ਵਿਸ਼ਵਕਰਮਾ ਇੰਡਸਟਰੀ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸਵਕਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਰਿ੍ਹਆਂ ਤੋਂ ਚੱਲ ਰਹੇ ਕਾਰੋਬਾਰ ਤੇ ਲਟਕ ਰਹੀ ਉਜਾੜੇ ਦੀ ਤਲਵਾਰ ਕਾਰੋਬਾਰ ਨੂੰ ਉੱਠਣ ਹੀ ਨਹੀਂ ਦੇ ਰਹੀ ਕਿਉਂ ਕਿ ਹਰ ਸਮੇਂ ਡਰ ਦਾ ਮਹੌਲ ਬਣਿਆ ਰਹਿੰਦਾ ਹੈ ਅਤੇ ਥੋੜੇ ਸਮੇਂ ਬਾਅਦ ਹੀ ਕਾਰੋਬਾਰੀਆਂ ਨੂੰ ਸੜਕਾਂ ਤੇ ਆਉਣਾ ਪੈਦਾ,ਜੋ ਕਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਿਆਂ ਨੂੰ ਜਦ ਸੜਕ 'ਤੇ ਆਉਣਾ ਪੈ ਜਾਵੇ ਤਾਂ ਫਿਰ ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਕਹਿੜੀ ਹੋ ਸਕਦੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਥੇ ਬਾਹਰੋ ਉਦਯੋਗ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਅਸਥਾਈ ਸਨਅਤੀ ਖੇਤਰ ਵਿਚ ਚੱਲ ਰਹੇ ਉਦਯੋਗ ਨੂੰ ਬਚਾਉਣ ਲਈ ਕੋਈ ਠੋਸ ਹੱਲ ਕੱਢਿਆ ਜਾਵੇ |
ਮਿਕਸ ਲੈਂਡ ਯੂਜ ਖੇਤਰ ਨੂੰ ਸਥਾਈ ਸਨਅਤੀ ਖੇਤਰ ਐਲਾਨਿਆ ਜਾਵੇ-ਸੀਨੀਅਰ ਮੀਤ ਪ੍ਰਧਾਨ ਠੁਕਰਾਲ
ਯੂ.ਸੀ.ਪੀ.ਐਮ.ਏ. ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਦਯੋਗ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੇ ਨਾਅਰੇ ਦੇਣ ਵਾਲੀ ਸੂਬੇ ਦੀ 'ਆਪ' ਸਰਕਾਰ ਨੂੰ ਚਾਹੀਦਾ ਕਿ ਉਹ ਸਨਅਤ ਦੀ ਹੱਬ ਕਹਾਉਣ ਵਾਲੇ ਸਨਅਤੀ ਸ਼ਹਿਰ ਦੇ ਮਿਕਸ ਲੈਂਡ ਯੂਜ਼ ਖੇਤਰ ਵਿਚ ਚੱਲ ਰਹੇ ਕਾਰੋਬਾਰ ਨੂੰ ਬਚਾਉਣ ਲਈ ਇਸਦਾ ਅਸਥਾਈ ਨਹੀਂ ਬਲਕਿ ਸਥਾਈ ਹੱਲ ਕੱਢ ਕੇ ਮਿਕਸਲੈਂਡ ਯੂਜ ਖੇਤਰ 'ਚ ਚੱਲ ਰਹੇ ਕਾਰੋਬਾਰ ਨੂੰ ਬਚਾਇਆ ਜਾਵੇ | ਉਨ੍ਹਾਂ ਸੂਬੇ ਦੀ ਆਪ ਸਰਕਾਰ ਤੋਂ ਮੰਗ ਕੀਤੀ ਕਿ ਅਸਥਾਈ ਖੇਤਰ ਵਿਚ ਲੱਗੀ ਸਨਅਤ ਨੂੰ ਬਚਾਉਣ ਨਹੀਂ ਇਸ ਨੂੰ ਸਥਾਈ ਸਨਅਤੀ ਖੇਤਰ ਘੋਸਿਤ ਕੀਤਾ ਜਾਵੇ,ਤਾਂ ਕਿ ਚੱਲ ਰਹੇ ਕਾਰੋਬਾਰ 'ਤੇ

ਪਿਛਲੀ ਖ਼ਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਮਾਮਲਾ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਅਕਾਲੀ ਦਲ ਵਾਰਿਸ ਪੰਜਾਬ ਨੇ ਸੈਂਕੜੇ ਮੋਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।