ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਸੰਸਥਾ ਦੇ ਸਰਵਉਚ ਨਿਰਦੇਸ਼ਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ ਨੇੜੇ ਹੋਈ | ਇਸ ਮੀਟਿੰਗ ਵਿਚ ਭਾਵਾਧਸ ਦੇ ਸਮੂਹ ਆਗੂਆਂ ਵਲੋਂ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਮੌਕੇ ਪਾਵਨ ਵਾਲਮੀਕਿ ਤੀਰਥ ਅੰਮਿ੍ਤਸਰ ਵਿਖੇ ਕਰਵਾਏ ਜਾਣ ਵਾਲੇ ਆਦਿ ਧਰਮ ਮਹਾਂਪਰਵ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਵੀ ਰਿਲੀਜ਼ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਭਾਵਾਧਸ ਦੇ ਸਥਾਪਨਾ ਦਿਹਾੜੇ ਮੌਕੇ 24 ਮਈ ਨੂੰ ਪਾਵਨ ਵਾਲਮੀਕਿ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਕਰਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ 62ਵਾਂ ਸਥਾਪਨਾ ਸਮਾਰੋਹ ਬ੍ਰਹਮਲੀਨ ਸਵਾਮੀ ਚੰਦਰਪਾਲ ਅਨਾਰਿਆ ਨੂੰ ਸਮਰਪਿਤ ਹੋਵੇਗਾ | ਇਸ ਮੌਕੇ ਧਰਮਵੀਰ ਅਨਾਰਿਆ, ਮਦਨ ਲਾਲ ਜੋਸ਼, ਰਾਜ ਕੁਮਾਰ ਘਾਰੂ, ਕਰਨੈਲ ਸਿੰਘ, ਵਿਕਰਮਜੀਤ ਬਾਂਸਲ, ਹਰਜੰਗ ਸਿੰਘ, ਅਸ਼ੋਕ ਸਿੰਘ ਸੰਧੂ, ਧਰਮਵੀਰ, ਹਰਨਾਮ ਸਿੰਘ, ਸੁੱਚਾ ਸਿੰਘ, ਧਰਮਪਾਲ, ਹੰਸ ਰਾਜ, ਸਤੀਸ਼ ਵਰਮਾ, ਰਵੀ ਪ੍ਰਧਾਨ ਕਰਮਚਾਰੀ ਯੂਨੀਅਨ, ਪ੍ਰਦੀਪ ਲਾਂਬਾ ਪ੍ਰਧਾਨ ਅਸਮੋ, ਪਿੰਕਾ ਚੰਡਾਲਿਆ ਜ਼ਿਲ੍ਹਾ ਪ੍ਰਧਾਨ ਭਾਵਾਧਸ, ਰਵੀ ਮਤੰਗ ਸ਼ਹਿਰੀ ਪ੍ਰਧਾਨ, ਰਾਜਵੀਰ ਚੌਟਾਲਾ ਪ੍ਰਧਾਨ ਯੂਥ ਵਿੰਗ ਪੰਜਾਬ ਆਦਿ ਹਾਜ਼ਰ ਸਨ |