02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗ੍ਰਾਮ ਪੰਚਾਇਤ ਆਂਡਲੂ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਫਾਇਰ ਬਿ੍ਗੇਡ ਖ਼ਰੀਦੀ <br/>

ਅਜੀਤ ਡੈਸਕ 18-05-2026
ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-ਗ੍ਰਾਮ ਪੰਚਾਇਤ ਆਂਡਲੂ ਵਲੋਂ ਨਗਰ ਨਿਵਾਸੀਆਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਆਂਡਲੂ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾ ਕੇ ਪਿੰਡ ਦੀ ਨੁਹਾਰ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ | ਉੱਥੇ ਹੀ ਪਿੰਡ ਵਿਚ ਕੋਈ ਵੀ ਅੱਗ ਦੀ ਘਟਨਾ ਵਾਪਰਨ ਦੇ ਮੱਦੇਨਜ਼ਰ ਫਾਇਰ ਬਿ੍ਗੇਡ (ਅੱਗ ਬਝਾਉਣ ਵਾਲੀ ਗੱਡੀ ਜਾਂ ਟੈਂਕਰ) ਦੀ ਖ਼ਾਸ ਸਹੂਲਤ ਮੁਹੱਈਆਂ ਕਰਵਾਈ ਗਈ ਹੈ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅੱਗ ਲੱਗਣ ਕਾਰਨ ਕਣਕ ਦੀ ਫ਼ਸਲ ਸੜ ਜਾਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਸੀ, ਜਿਸ ਦੇ ਮੱਦੇਨਜ਼ਰ ਗ੍ਰਾਮ ਪੰਚਾਇਤ ਵਲੋਂ ਅੱਗ ਬੁਝਾਉਣ ਲਈ 5000 ਲੀਟਰ ਪਾਣੀ ਕਪੈਸਿਟੀ ਵਾਲਾ ਇਸ ਫਾਇਰ ਬਿ੍ਗੇਡ ਟੈਂਕਰ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਸਹੂਲਤ ਬਿਲਕੁਲ ਮੁਫ਼ਤ ਹੈ, ਕੋਈ ਵੀ ਅੱਗ ਲੱਗਣ ਦੀ ਅਣ-ਸੁਖਾਵੀਂ ਘਟਨਾ ਵਾਪਰਨ 'ਤੇ ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਖਰਚੇ ਦੇ ਇਸਦਾ ਇਸਤੇਮਾਲ ਕਰ ਸਕਦਾ ਹੈ | ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਅੱਗੇ ਦੱਸਿਆ ਕਿ ਪਿੰਡ ਆਂਡਲੂ ਦੇ ਨਾਲ-ਨਾਲ ਆਲੇ-ਦੁਆਲੇ ਦੇ ਗੁਆਂਢੀ ਪਿੰਡਾਂ ਦੇ ਲੋੜਵੰਦਾਂ ਨੂੰ ਵੀ ਲੋੜ ਪੈਣ 'ਤੇ ਇਸ ਦਾ ਪੂਰਾ ਲਾਹਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਟੈਂਕਰ ਦੀ ਵਰਤੋਂ ਕਰਦੇ ਸਮੇਂ ਇਸ 'ਚ ਸਿਰਫ਼ ਤੇ ਸਿਰਫ਼ ਸਾਫ਼ ਪਾਣੀ ਹੀ ਭਰਿਆ ਜਾਵੇ ਤਾਂ ਜੋ ਐਮਰਜੈਂਸੀ ਵੇਲੇ ਮਸ਼ੀਨਰੀ 'ਚ ਕੋਈ ਖ਼ਰਾਬੀ ਨਾ ਆਵੇ | ਉਨ੍ਹਾਂ ਪਿੰਡ ਦੀ ਤਰੱਕੀ ਲਈ ਚੱਲ ਵਿਕਾਸ ਕਾਰਜ 'ਚ ਸਹਿਯੋਗ ਦੇਣ ਵਾਲੇ ਸਮੂਹ ਐੱਨ. ਆਰ. ਆਈ. ਭਰਾਵਾਂ ਤੇ ਨਗਰ ਵਾਸੀਆਂ ਦਾ ਧੰਨਵਾਦੀ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਪਿੰਡ ਹਮੇਸ਼ਾ ਤਰੱਕੀ ਦੀਆਂ ਲੀਹਾਂ ਵੱਲ ਵੱਧ ਰਿਹਾ ਹੈ | ਇਸ ਮੌਕੇ ਪ੍ਰਧਾਨ ਜੁਗਰਾਜ ਸਿੰਘ ਤੂਰ, ਹਰਵੀਰ ਸਿੰਘ, ਕਸ਼ਮੀਰੀ ਲਾਲ, ਲਛਮਣ ਸਿੰਘ, ਜਸਵੰਤ ਸਿੰਘ, ਕਮਲਜੀਤ ਕੌਰ, ਕਿਰਨਦੀਪ ਕੌਰ, ਕੁਲਦੀਪ ਕੌਰ (ਸਾਰੇ ਪੰਚ), ਅਵਤਾਰ ਸਿੰਘ, ਰਣਜੀਤ ਸਿੰਘ ਜਗਦੇਵ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਬਿੱਲੂ ਸਿੰਘ, ਜੱਗਾ ਸਿੰਘ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਸ਼ਾਦੀ ਖਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੰਬੜਾਂ 'ਚ ਬੀ. ਕੇ. ਯੂ. ਡਕੌਂਦਾ (ਹਸਨਪੁਰ) ਵਲੋਂ ਨੈਸ਼ਨਲ ਹਾਈਵੇਅ ਵਿਰੁੱਧ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਵਾਰਡ ਨੰਬਰ-9 ਰਾਏਕੋਟ ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਵਲੋਂ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।