02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹੰਬੜਾਂ 'ਚ ਬੀ. ਕੇ. ਯੂ. ਡਕੌਂਦਾ (ਹਸਨਪੁਰ) ਵਲੋਂ ਨੈਸ਼ਨਲ ਹਾਈਵੇਅ ਵਿਰੁੱਧ ਰੋਸ ਮੁਜ਼ਾਹਰਾ <br/>

ਅਜੀਤ ਡੈਸਕ 18-05-2026
ਹੰਬੜਾਂ, 17 ਮਈ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਬੀ. ਕੇ. ਯੂ. ਡਕੌਂਦਾ (ਹਸਨਪੁਰ) ਦੇ ਸੀਨੀਅਰ ਆਗੂ ਵਿਨੇਪਾਲ ਸਿੰਘ ਬਰਾੜ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਵਲੋਂ ਕਿਸਾਨ ਯੂਨੀਅਨ ਦੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇਅ ਅਥਾਰਿਟੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਹਾਈਵੇਅ ਅਥਾਰਟੀ ਨੂੰ ਜ਼ਮੀਨਾਂ ਐਕਵਾਇਰ ਵਾਲੇ ਕਿਸਾਨਾਂ ਦੇ ਖ਼ਾਤਿਆਂ 'ਚ ਤੁਰੰਤ ਪੇਮੈਂਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਐਕਵਾਇਰ ਜ਼ਮੀਨਾਂ ਦੇ ਪੈਸੇ ਨਾ ਦਿੱਤੇ ਗਏ ਤਾਂ ਕਿਸਾਨ ਜਥੇਬੰਦੀ ਜੰਮੂ-ਕੱਟੜਾ ਹਾਈਵੇਅ 'ਤੇ ਚੱਲ ਰਹੇ ਨਿਰਮਾਣ ਦੇ ਕੰਮ ਬੰਦ ਕਰਵਾ ਕੇ ਪੱਕਾ ਧਰਨਾ ਲਗਾਵੇਗੀ | ਜ਼ਿਲ੍ਹਾ ਪ੍ਰਧਾਨ ਹੈਰੀ ਗਿੱਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਐਕਵਾਇਰ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਜ਼ਮੀਨਾ ਐਕਵਾਇਰ ਦੀਆਂ ਪੇਮੈਂਟਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ ਜੋ ਕਿ ਨਿੰਦਣਯੋਗ ਹੈ | ਉਪਰੰਤ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਸੂਬਾ ਸਰਕਾਰ ਤੇ ਨੈਸ਼ਨਲ ਹਾਈਵੇਅ ਅਥਾਰਟੀ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦੇ ਹੋਏ ਲਾਡੋਵਾਲ ਟੋਲ ਪਲਾਜ਼ਾ ਘੇਰਨ ਲਈ ਰਵਾਨਾ ਹੋਏ, ਜਿਥੇ ਜਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਰੋਸ ਵਜੋਂ ਟੋਲ ਪਲਾਜ਼ਾ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ | ਇਸ ਮੌਕੇ ਦੀਦਾਰ ਸਿੰਘ ਘਮਣੇਵਾਲ, ਪ੍ਰਧਾਨ ਜਸਵੀਰ ਸਿੰਘ, ਨੰਦ ਸਿੰਘ ਵਲੀਪੁਰ, ਮੈਂਬਰ ਬਚਨ ਸਿੰਘ, ਸੁੱਖਾ ਹੰਬੜਾਂ, ਕਰਨੈਲ ਸਿੰਘ ਪੰਚ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਚੱਲਦੀ ਬੱਸ 'ਚ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਅਗਲੀ ਖ਼ਬਰ ਗ੍ਰਾਮ ਪੰਚਾਇਤ ਆਂਡਲੂ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਫਾਇਰ ਬਿ੍ਗੇਡ ਖ਼ਰੀਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।