02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੱਲਦੀ ਬੱਸ 'ਚ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਜੀਤ ਡੈਸਕ 18-05-2026
ਜਗਰਾਉਂ, 17 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਅਖਾੜਾ ਦੇ ਇਕ ਬਜ਼ੁਰਗ ਵਿਅਕਤੀ ਦੀ ਚੱਲਦੀ ਬੱਸ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਨਛੱਤਰ ਸਿੰਘ ਪੁੱਤਰ ਸੁੰਦਰ ਸਿੰਘ (75) ਵਾਸੀ ਪਿੰਡ ਅਖਾੜਾ ਵਜੋਂ ਹੋਈ | ਇਸ ਅਚਾਨਕ ਹੋਈ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ, ਸਗੋਂ ਪਿੰਡ ਤੇ ਕਿਸਾਨ ਭਾਈਚਾਰੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਗੁਰਤੇਜ ਸਿੰਘ ਸਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਚੰਡੀਗੜ੍ਹ ਧਰਨੇ ਤੋਂ ਬਾਅਦ ਨਛੱਤਰ ਸਿੰਘ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਸੀ ਆਪਣੇ ਇਲਾਜ ਲਈ ਤੇ ਦਵਾਈ ਲੈਣ ਲਈ ਪਿੰਡ ਅਖਾੜਾ ਤੋਂ ਜਗਰਾਉਂ ਗਿਆ ਸੀ ਤੇ ਵਾਪਸੀ ਵੇਲੇ ਸਾਇੰਸ ਕਾਲਜ ਨੇੜੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਸ ਨੇ ਛਾਤੀ 'ਚ ਦਰਦ ਤੇ ਘਬਰਾਹਟ ਮਹਿਸੂਸ ਕੀਤੀ | ਉਨ੍ਹਾਂ ਦੱਸਿਆ ਕਿ ਪਿੰਡ ਅਖਾੜਾ ਦੇ ਅੱਡੇ 'ਤੇ ਉਤਾਰਨ ਤੋਂ ਬਾਅਦ ਮਿ੍ਤਕ ਨੂੰ ਜਗਰਾਉਂ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਮਿ੍ਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਜੁੜਿਆ ਹੋਇਆ ਸੀ ਅਤੇ ਜਥੇਬੰਦੀ ਦੇ ਇਕ ਸਰਗਰਮ ਵਰਕਰ ਵਜੋਂ ਆਪਣੀ ਪਛਾਣ ਰੱਖਦਾ ਸੀ | ਜਾਣਕਾਰੀ ਮੁਤਾਬਕ ਉਹ ਬੀਤੇ ਕੱਲ੍ਹ ਹੀ ਚੰਡੀਗੜ੍ਹ ਵਿਖੇ ਲੱਗੇ ਕਿਸਾਨੀ ਧਰਨੇ 'ਚ ਸ਼ਾਮਿਲ ਹੋ ਕੇ ਵਾਪਸ ਆਇਆ ਸੀ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਖਿਆ ਕਿ ਜਿੱਥੇ ਪਰਿਵਾਰ ਨੇ ਆਪਣਾ ਸਹਾਰਾ ਗੁਆ ਦਿੱਤਾ ਹੈ, ਉਥੇ ਕਿਸਾਨ ਜਥੇਬੰਦੀ ਨੂੰ ਆਪਣੇ ਇਕ ਸਮਰਪਿਤ ਸਾਥੀ ਦੇ ਤੁਰ ਜਾਨ ਦਾ ਡੂੰਘਾ ਅਫਸੋਸ ਹੈ |
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਐਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸਮੀਖਿਆ ਮੀਟਿੰਗ <br/> ਅਗਲੀ ਖ਼ਬਰ ਹੰਬੜਾਂ 'ਚ ਬੀ. ਕੇ. ਯੂ. ਡਕੌਂਦਾ (ਹਸਨਪੁਰ) ਵਲੋਂ ਨੈਸ਼ਨਲ ਹਾਈਵੇਅ ਵਿਰੁੱਧ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।