03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿਵਲ ਸਰਜਨ ਵਲੋਂ ਐਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸਮੀਖਿਆ ਮੀਟਿੰਗ <br/>

ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕÏਰ ਜ਼ਿਲੇ੍ਹ ਵਿਚ ਚੱਲ ਰਹੀ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ¢ ਅਜੀਤ ਤਸਵੀਰ <br/> 18-05-2026
ਲੁਧਿਆਣਾ, 17 ਮਈ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਲੁਧਿਆਣਾ ਵਲੋਂ ਜ਼ਿਲ੍ਹੇ ਵਿਚ ਚੱਲ ਰਹੀ ਐਚ.ਪੀ.ਵੀ. ਟੀਕਾਕਰਨ ਮੁਹਿੰਮ ਸੰਬੰਧੀ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਐਲ.ਐਚ.ਵੀ. ਨਾਲ ਇਕ ਸਮੀਖਿਆ ਮੀਟਿੰਗ ਕਰਵਾਈ ਗਈ ¢ ਇਸ ਮੁਹਿੰਮ ਦਾ ਉਦੇਸ਼ ਕਿਸ਼ੋਰੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ¢ ਮੀਟਿੰਗ ਦੀ ਅਗਵਾਈ ਸਿਵਲ ਸਰਜਨ ਡਾ. ਰਮਨਦੀਪ ਕੌਰ ਵਲੋਂ ਕੀਤੀ ਗਈ¢ ਉਨ੍ਹਾਂ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਟੀਕਾਕਰਨ ਦੀ ਕਵਰੇਜ ਅਤੇ ਲੋਕ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਰਣਨੀਤੀਆਂ 'ਤੇ ਵਿਚਾਰ ਕੀਤਾ ਗਿਆ¢ ਡਾ. ਰਮਨਦੀਪ ਕÏਰ ਨੇ ਕਿਹਾ ਕਿ ਐਚ.ਪੀ.ਵੀ. ਟੀਕਾਕਰਨ ਮੁਹਿੰਮ ਇਕ ਮਹੱਤਵਪੂਰਨ ਜਨ ਸਿਹਤ ਪਹਿਲ ਹੈ, ਜਿਸ ਦਾ ਮਕਸਦ ਸਮੇਂ ਸਿਰ ਟੀਕਾਕਰਨ ਰਾਹੀਂ ਕਿਸ਼ੋਰੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ¢ ਮੀਟਿੰਗ ਦÏਰਾਨ ਫ਼ੀਲਡ ਮਾਨੀਟਰਿੰਗ ਮਜ਼ਬੂਤ ਕਰਨ, ਲਾਭਪਾਤਰੀਆਂ ਦੀ ਮੋਬਿਲਾਈਜ਼ੇਸ਼ਨ ਸੁਧਾਰਨ ਅਤੇ ਪ੍ਰਭਾਵਸ਼ਾਲੀ ਕੌਂਸਲਿੰਗ ਤੇ ਜਾਗਰੂਕਤਾ ਸੈਸ਼ਨਾਂ ਰਾਹੀਂ ਟੀਕਾਕਰਨ ਸਬੰਧੀ ਗ਼ਲਤਫ਼ਹਿਮੀਆਂ ਦੂਰ ਕਰਨ ਬਾਰੇ ਵਿਸਥਾਰ ਨਾਲ ਚਰਚਾ ਹੋਈ¢ ਸਿਵਲ ਸਰਜਨ ਨੇ ਅਧਿਕਾਰੀਆਂ ਨੂੰ ਮੁਹਿੰਮ ਦੀ ਸਫਲ ਲਾਗੂਆਤ ਲਈ ਸਹੀ ਫਾਲੋਅੱਪ ਅਤੇ ਸਿਹਤ ਸੰਸਥਾਵਾਂ ਅਤੇ ਫ਼ੀਲਡ ਸਟਾਫ਼ ਵਿਚਕਾਰ ਸੁਚੱਜਾ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ¢ ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਮਨਦੀਪ ਕÏਰ, ਡਿਪਟੀ ਮਾਸ ਮੀਡੀਆ ਅਫ਼ਸਰ ਰਜਿੰਦਰ ਸਿੰਘ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਤੋਂ ਬੀ ਈ ਈ ਅਤੇ ਐਲ.ਐਚ.ਵੀ. ਹਾਜ਼ਰ ਸਨ¢

ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ ਸਵਾਰ ਜ਼ਖਮੀ <br/> ਅਗਲੀ ਖ਼ਬਰ ਚੱਲਦੀ ਬੱਸ 'ਚ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।