15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਨਿਗਮ ਦਾ ਨਾਜਾਇਜ਼ ਉਸਾਰੀਆਂ 'ਤੇ ਵੱਡਾ ਐਕਸ਼ਨ <br/>

ਅਜੀਤ ਡੈਸਕ 19-05-2026
ਲੁਧਿਆਣਾ, 18 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ 'ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖਦਿਆਂ ਨਗਰ ਨਿਗਮ ਨੇ ਸੋਮਵਾਰ ਨੰੂ ਵੱਡੀ ਕਾਰਵਾਈ ਕੀਤੀ | ਨਿਗਮ ਦੇ ਜ਼ੋਨ ਡੀ. ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ 'ਚ ਬਣ ਰਹੀਆਂ 7 ਗੈਰ ਕਾਨੰੂਨੀ ਕਮਰਸ਼ੀਅਲ ਉਸਾਰੀਆਂ ਨੰੂ ਢਾਹ ਦਿੱਤਾ ਗਿਆ | ਨਿਗਮ ਵਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਘੁਮਾਰ ਮੰਡੀ, ਧੋਬੀ ਘਾਟ ਨੇੜੇ ਅਤੇ ਸਰਾਭਾ ਨਗਰ ਮਾਰਕੀਟ ਕੋਲ ਬਣੀਆਂ ਗੈਰ ਕਾਨੰੂਨੀ ਉਸਾਰੀਆਂ ਨੰੂ ਨਿਸ਼ਾਨਾ ਬਣਾਇਆ ਗਿਆ | ਇਸਤੋਂ ਇਲਾਵਾ ਹੈਬੋਵਾਲ ਇਲਾਕੇ ਵਿਚ ਮੱਲ੍ਹੀ ਫਾਰਮ ਨੇੜੇ ਬਣ ਰਹੀਆਂ 4 ਨਾਜਾਇਜ਼ ਦੁਕਾਨਾਂ ਤੇ ਵੀ ਨਿਗਮ ਟੀਮ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੰੂ ਢਾਹ ਦਿੱਤਾ | ਨਿਗਮ ਅਧਿਕਾਰੀਆਂ ਮੁਤਾਬਿਕ ਇਹ ਸਾਰੀਆਂ ਉਸਾਰੀਆਂ ਬਿਨਾਂ ਮਨਜ਼ੂਰੀ ਤੋਂ ਕੀਤੀਆਂ ਜਾ ਰਹੀਆਂ ਸਨ | ਨਿਗਮ ਵਲੋਂ ਪਹਿਲਾਂ ਹੀ ਇਮਾਰਤ ਮਾਲਕਾਂ ਨੰੂ ਨਿਰਮਾਣ ਕੰਮ ਰੋਕਣ ਲਈ ਨੋਟਿਸ ਜਾਰੀ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਨਿਰਮਾਣ ਜਾਰੀ ਰੱਖਿਆ ਗਿਆ ਸੀ, ਜਿਸ ਕਾਰਨ ਸਖ਼ਤ ਕਾਰਵਾਈ ਕਰਨੀ ਪਈ | ਨਿਗਮ ਦੇ ਸਹਾਇਕ ਟਾਊਨ ਪਲਾਨਰ ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਕਾਰਵਾਈ ਜਾਰੀ ਰਹੇਗੀ |

ਪਿਛਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਵਿਆਹੁਤਾ ਸਮੇਤ 4 ਵਿਅਕਤੀਆਂ ਵਲੋਂ ਖੁਦਕੁਸ਼ੀ <br/> ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ 'ਤੇ ਹਲਕਾ ਗਿੱਲ ਅੰਦਰ ਹੋਵੇਗਾ ਚਹੁੰਮੁਖੀ ਵਿਕਾਸ-ਵੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।