ਲੁਧਿਆਣਾ, 18 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ 2027 ਤਹਿਤ ਸਵੈ ਜਨਗਣਨਾ ਵਿਚ ਲੁਧਿਆਣਾ ਨੇ ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਸ਼ਹਿਰ ਵਾਸੀਆਂ ਵਲੋਂ ਹੁਣ ਤਕ 17,640 ਸਵੈ-ਜਨਗਣਨਾ ਐਂਟਰੀਆਂ ਆਨਲਾਈਨ ਜਮਾਂ ਕਰਵਾਈਆਂ ਗਈਆਂ ਹਨ | ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਵਿਨੀਤ ਕੁਮਾਰ ਅਤੇ ਡਾ. ਰੂਚੀ ਗੁਪਤਾ ਨੇ ਇਸ ਉਪਲਬਧੀ ਲਈ ਸ਼ਹਿਰ ਵਾਸੀਆਂ ਨੰੂ ਵਧਾਈ ਦਿੱਤੀ | ਸੋਮਵਾਰ ਨੰੂ ਸਰਾਭਾ ਨਗਰ ਸਥਿਤ ਨਿਗਮ ਦੇ ਜ਼ੋਨ ਡੀ. ਦਫ਼ਤਰ ਵਿਚ ਜਨਗਣਨਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਡੋਰ-ਟੂ-ਡੋਰ ਸਰਵੇ ਨੰੂ ਤੇਜ ਅਤੇ ਸੁਚਾਰੂ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਫ਼ੀਲਡ ਸਰਵੇ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 13 ਜੂਨ ਤਕ ਚੱਲੇਗਾ |