15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵੈਟਰਨਰੀ ਯੂਨੀਵਰਸਿਟੀ ਵਿਖੇ ਮੁਰਗੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ <br/>

ਅਜੀਤ ਡੈਸਕ 19-05-2026
ਲੁਧਿਆਣਾ, 18 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਦੋ ਹਫ਼ਤਿਆਂ ਦਾ ਮੁਰਗੀ ਪਾਲਨ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ 30 ਪੁਰਸ਼ ਅਤੇ 3 ਔਰਤਾਂ ਸਮੇਤ 33 ਸਿੱਖਿਆਰਥੀਆਂ ਨੇ ਭਾਗ ਲਿਆ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਗਿਆਨਕ ਗਿਆਨ ਅਤੇ ਹੁਨਰ-ਆਧਾਰਤ ਸਿਖਲਾਈ ਪਹਿਲਕਦਮੀਆਂ ਰਾਹੀਂ ਪਸ਼ੂ ਪਾਲਕਾਂ ਨੂੰ ਗਿਆਨਵਾਨ ਬਣਾਉਣ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਨੇ ਮੁਰਗੀ ਪਾਲਨ ਨੂੰ ਇਕ ਲਾਭਦਾਇਕ ਉੱਦਮ ਦੱਸਿਆ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਰੁਜ਼ਗਾਰ ਨੂੰ ਮਜ਼ਬੂਤ ਕਰਨ ਵਿਚ ਪਸ਼ੂ ਪਾਲਨ ਉੱਦਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਮੁਰਗੀ ਪਾਲਨ ਨੂੰ ਆਰਥਿਕ ਉੱਨਤੀ ਲਈ ਪੇਂਡੂ ਨੌਜਵਾਨਾਂ ਵਾਸਤੇ ਇਕ ਬਿਹਤਰ ਵਿਕਲਪ ਵਜੋਂ ਉਜਾਗਰ ਕੀਤਾ | ਡਾ. ਜਸਵਿੰਦਰ ਸਿੰਘ, ਮੁਖੀ ਪਸਾਰ ਸਿੱਖਿਆ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਕਿਹਾ ਕਿ ਪਾਠਕ੍ਰਮ ਵਿਚ ਵਿਗਿਆਨਕ ਢੰਗ ਨਾਲ ਮੁਰਗੀ ਪਾਲਨ ਸ਼ੈੱਡ ਤਿਆਰ ਕਰਨ, ਖੁਰਾਕ ਪ੍ਰਬੰਧਨ, ਬਿਮਾਰੀ ਦੀ ਰੋਕਥਾਮ, ਜੈਵਿਕ ਸੁਰੱਖਿਆ ਉਪਾਅ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਰਣਨੀਤੀਆਂ ਵਰਗੇ ਵਿਸ਼ੇ ਸ਼ਾਮਿਲ ਸਨ, ਜਿਨ੍ਹਾਂ ਦਾ ਉਦੇਸ਼ ਫਾਰਮ ਦੀ ਸੁਰੱਖਿਆ ਅਤੇ ਮੁਨਾਫ਼ਾ ਵਧਾਉਣਾ ਸੀ | ਪ੍ਰੋਗਰਾਮ ਵਿਚ ਡਾ. ਹਰਪਾਲ ਸਿੰਘ ਸੋਢੀ, ਸਹਾਇਕ ਜਨਰਲ ਮੈਨੇਜਰ, ਵੈਂਕੀਜ਼ ਇੰਡੀਆ ਲਿਮਟਿਡ ਵਲੋਂ ਇਕ ਮਾਹਿਰ ਭਾਸ਼ਣ ਵੀ ਦਿੱਤਾ ਗਿਆ, ਜਿਸ ਰਾਹੀਂ ਆਧੁਨਿਕ ਵਪਾਰਕ ਪੋਲਟਰੀ ਉਤਪਾਦਨ ਅਤੇ ਖੇਤਰ ਵਿਚ ਉੱਭਰ ਰਹੇ ਮੌਕਿਆਂ ਬਾਰੇ ਉਦਯੋਗ-ਆਧਾਰਿਤ ਸੂਝ ਸਾਂਝੀ ਕੀਤੀ ਗਈ | ਬਿਸ਼ਪ ਪ੍ਰਤਾਪ ਸਿੰਘ, ਸੀਨੀਅਰ ਮੈਨੇਜਰ, ਬੈਂਕ ਆਫ਼ ਬੜੋਦਾ ਨੇ ਪਸ਼ੂਧਨ ਅਤੇ ਪੋਲਟਰੀ ਫਾਰਮਿੰਗ ਉੱਦਮਾਂ ਲਈ ਬੈਂਕਿੰਗ ਸਹੂਲਤਾਂ ਅਤੇ ਉਪਲਬਧ ਵਿੱਤੀ ਸਹਾਇਤਾ ਬਾਰੇ ਭਾਸ਼ਣ ਦਿੱਤਾ |

ਪਿਛਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਮਿਲੇਗਾ ਬਣਦਾ ਮਾਣ-ਸਨਮਾਨ-ਸਿੰਮਕ <br/> ਅਗਲੀ ਖ਼ਬਰ ਮੋਟੋਰੋਲਾ ਨੇ ਭਾਰਤ 'ਚ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਮੋਟੋਰੋਲਾ ਰੇਜ਼ਰ ਫੋਲਡ ਲਾਂਚ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।