ਲਾਡੋਵਾਲ, 18 ਮਈ (ਬਲਬੀਰ ਸਿੰਘ ਰਾਣਾ)-ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਲਵਲੀ ਦੀ ਅਗਵਾਈ ਵਿਚ ਹਲਕਾ ਗਿੱਲ ਅਧੀਨ ਆਉਂਦੇ ਕਸਬਾ ਲਾਡੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਵਿਧਾਨ ਸਭਾ ਹਲਕਾ ਗਿੱਲ ਦੀ ਨਵ ਨਿਯੁਕਤ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵਿਸ਼ੇਸ਼ ਤÏਰ 'ਤੇ ਹਾਜ਼ਰ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੰਮਕ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਬੇਟ ਇਲਾਕੇ ਦੇ ਸਮੂਹ ਅਕਾਲੀ ਦਲ ਦੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਇਸ ਇਲਾਕੇ ਵਿਚ ਵਧੇਰੇ ਵਿਕਾਸ ਕਰਵਾਇਆ ਗਿਆ ਸੀ ਅਤੇ ਪਾਰਟੀ ਦੀ ਸਰਕਾਰ ਬਣਨ 'ਤੇ ਉਸ ਤੋਂ ਦੁੱਗਣਾ ਵਿਕਾਸ ਕਰਵਾਉਣ ਲਈ ਮੈਂ ਤੁਹਾਡੇ ਨਾਲ ਬਚਨਬੱਧ ਰਹਾਂਗਾ | ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਇੰਚਾਰਜ ਦੀ ਜਦ ਤੋਂ ਜ਼ਿੰਮੇਵਾਰੀ ਮਿਲੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਿਨ-ਰਾਤ ਸਖ਼ਤ ਮਿਹਨਤ ਕਰ ਰਹੇ ਹਨ, ਸਰਕਾਰ ਬਣਨ ਉਪਰੰਤ ਵਰਕਰਾਂ ਨੂੰ ਇਲਾਕੇ ਦੇ ਲੋਕਾਂ ਦੀ ਸੇਵਾ ਕਰਨੀ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ | ਇਸ ਮÏਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂ.ਪੀ. ਦੇ ਮੈਂਬਰ ਸੁਖਮੀਤ ਸਿੰਘ ਕਾਦੀਆਂ, ਦਿਹਾਤੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਕਿਰਨਦੀਪ ਕÏਰ ਕਾਦੀਆਂ, ਸੋਨੀ ਪੰਡਤ ਥਰੀਕੇ, ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਰਸੂਲਪੁਰ, ਬੀਬੀ ਗੁਰਦੀਪ ਕÏਰ ਜੱਸੋਵਾਲ, ਸਰਕਲ ਪ੍ਰਧਾਨ ਇਕਬਾਲ ਸਿੰਘ ਮੰਝਫੱਗੂਵਾਲ, ਰਘਬੀਰ ਸਿੰਘ ਥਰੀਕੇ, ਹਰਭਜ ਰਾਏ, ਸੁਖਵਿੰਦਰ ਸਿੰਘ ਗੋਗੀ, ਲਾਡੀ ਗਰੇਵਾਲ, ਹਰਸ਼ਵੀਰ ਝੱਮਟ, ਗੋਪੀ ਲਾਡੋਵਾਲ, ਗੁਰਦੇਵ ਸਿੰਘ ਭੋਲਾ, ਨਰਿੰਦਰ ਸਿੰਘ ਗਰੇਵਾਲ, ਕਸ਼ਮੀਰਾ ਸਿੰਘ, ਬਲਦੇਵ ਸਿੰਘ ਲਾਡੋਵਾਲ, ਰਾਮੇਸ਼ ਸਿੰਘ, ਸ਼ਬਾ ਲਾਡੋਵਾਲ, ਅਸ਼ੋਕ ਸਿੰਘ ਤਲਵੰਡੀ, ਰਾਮ ਸਿੰਘ, ਪ੍ਰੇਮ ਚੰਦ, ਲੱਬੂ ਸੋਹਲ, ਬਾਬਾ ਅੰਗਰੇਜ਼ ਸਿੰਘ, ਰਸ਼ਪਾਲ ਸਿੰਘ ਸੋਨੰੂ, ਰੂਪ ਲਾਲ, ਲਖਬੀਰ ਸਿੰਘ ਆਦਿ ਹਾਜ਼ਰ ਸਨ |