15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਇਕਾਈ ਹਸਪਤਾਲ ਵਿਚ ਐਡਵਾਂਸ ਰੋਬੋਟਿਕ ਸਰਜਰੀ ਦਾ ਕਮਾਲ <br/>

ਇਕਾਈ ਹਸਪਤਾਲ ਵਿਖੇ ਕੈਨੇਡਾ ਵਾਸੀ ਮਹਿਲਾ ਦੀ ਆਧੁਨਿਕ ਰੋਬੋਟਿਕ ਰਾਹੀਂ ਸਰਜਰੀ ਕਰਦੇ ਹੋਏ ਪ੍ਰਸਿੱਧ ਯੂਰੋਲੋਜਿਸਟ, ਰੋਬੋਟਿਕ ਅਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਅÏਲਖ ਅਤੇ ਸਰਜਰੀ, ਉਪਰੰਤ ਮਰੀਜ਼ ਦੇ ਨਾਲ ਡਾ. ਅÏਲਖ ਅਤੇ ਉਨ੍ਹਾਂ ਦੀ ਟੀਮ¢ ਅਜੀਤ ਤਸਵੀਰ <br/> 19-05-2026
ਲੁਧਿਆਣਾ, 18 ਮਈ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ ਦੇ ਡਾਕਟਰਾਂ ਵਲੋਂ ਇਕ ਬਹੁਤ ਹੀ ਦੁਰਲੱਭ ਅਤੇ ਜਟਿਲ ਰੋਬੋਟਿਕ ਸਰਜਰੀ ਸਫਲਤਾਪੂਰਵਕ ਕੀਤੀ ਗਈ, ਜਿਸ ਵਿਚ ਕੈਨੇਡਾ ਵਾਸੀ ਮਹਿਲਾ ਦੀ ਪਥਰੀ ਕਾਰਨ ਖ਼ਰਾਬ ਹੋ ਚੁੱਕੀ ਕਿਡਨੀ ਪਾਈਪ ਨੂੰ ਮਰੀਜ਼ ਦੀ ਆਪਣੀ ਅਪੈਂਡਿਕਸ ਦੀ ਮਦਦ ਨਾਲ ਦੁਬਾਰਾ ਤਿਆਰ ਕੀਤਾ ਗਿਆ¢ ਇਹ ਸਰਜਰੀ ਪ੍ਰਸਿੱਧ ਯੂਰੋਲੋਜਿਸਟ, ਰੋਬੋਟਿਕ ਅਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਅÏਲਖ ਦੀ ਅਗਵਾਈ ਹੇਠ ਆਧੁਨਿਕ ਰੋਬੋਟਿਕ ਤਕਨੀਕ ਨਾਲ ਕੀਤੀ ਗਈ ¢ ਇਸ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅÏਲਖ ਨੇ ਦੱਸਿਆ ਕਿ ਮਰੀਜ਼ ਲੰਬੇ ਸਮੇਂ ਤੋਂ ਪਥਰੀ ਅਤੇ ਇਨਫੈਕਸ਼ਨ ਦੀ ਸਮੱਸਿਆ ਨਾਲ ਪੀੜਤ ਸੀ, ਇਸ ਦਾ ਕੈਨੇਡਾ 'ਚ ਤਿੰਨ ਵਾਰ ਆਪ੍ਰੇਸ਼ਨ ਹੋ ਚੁੱਕਿਆ ਸੀ, ਜਿਸ ਕਾਰਨ ਕਿਡਨੀ ਤੋਂ ਪਿਸ਼ਾਬ ਬਲੈਡਰ ਤੱਕ ਲਿਜਾਉਣ ਵਾਲੀ ਨਲੀ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ¢ ਉਨ੍ਹਾਂ ਦੱਸਿਆ ਕਿ ਕਿਡਨੀ ਦੀ ਨਲੀ ਦਾ ਵੱਡਾ ਹਿੱਸਾ ਨਸ਼ਟ ਹੋਣ ਕਾਰਨ ਆਮ ਢੰਗ ਨਾਲ ਇਸ ਦੀ ਮੁਰੰਮਤ ਸੰਭਵ ਨਹੀਂ ਸੀ¢ ਇਸ ਲਈ ਰੋਬੋਟਿਕ ਸਰਜਰੀ ਦÏਰਾਨ ਮਰੀਜ਼ ਦੀ ਆਪਣੀ ਅਪੈਂਡਿਕਸ ਦੀ ਵਰਤੋਂ ਕਰਕੇ ਨਵੀਂ ਕਿਡਨੀ ਪਾਈਪ ਬਣਾਈ ਗਈ ਅਤੇ ਕਿਡਨੀ ਤੋਂ ਬਲੈਡਰ ਤੱਕ ਪਿਸ਼ਾਬ ਦਾ ਰਸਤਾ ਮੁੜ ਚਾਲੂ ਕੀਤਾ ਗਿਆ¢ ਇਹ ਪੂਰੀ ਸਰਜਰੀ ਰੋਬੋਟਿਕ ਤਕਨੀਕ ਨਾਲ ਛੋਟੇ ਸੁਰਾਖ਼ਾਂ ਰਾਹੀਂ ਕੀਤੀ ਗਈ, ਜਿਸ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖ਼ੂਨ ਦੀ ਹਾਨੀ ਅਤੇ ਤੇਜ਼ੀ ਨਾਲ ਠੀਕ ਹੋਣ ਦਾ ਫ਼ਾਇਦਾ ਮਿਲਿਆ¢ ਇਸ ਮÏਕੇ ਡਾ. ਅÏਲਖ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰੀਕੰਸਟਰਕਟਿਵ ਰੋਬੋਟਿਕ ਸਰਜਰੀਆਂ ਬਹੁਤ ਘੱਟ ਕੇਂਦਰਾਂ ਵਿਚ ਹੁੰਦੀਆਂ ਹਨ ਅਤੇ ਇਸ ਲਈ ਉੱਚ ਪੱਧਰੀ ਸਿਖਲਾਈ ਦੀ ਲੋੜ ਹੁੰਦੀ ਹੈ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਥਰੀ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਕਿਉਂਕਿ ਲਾਪਰਵਾਹੀ ਨਾਲ ਕਿਡਨੀ ਅਤੇ ਪਿਸ਼ਾਬ ਦੀਆਂ ਨਲੀਆਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ¢ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੇਜ਼ਰ ਇਲਾਜ ਨਾਲ ਪਥਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ¢ ਇਸ ਮÏਕੇ ਇਕਾਈ ਹਸਪਤਾਲ ਦੀ ਡਾਇਰੈਕਟਰ ਡਾ. ਨਵਪ੍ਰੀਤ ਕÏਰ ਨੇ ਕਿਹਾ ਕਿ ਇਕਾਈ ਹਸਪਤਾਲ ਵਿਚ ਰੋਬੋਟਿਕ ਯੂਰੋਲੋਜੀ, ਕਿਡਨੀ ਸਟੋਨ ਟਰੀਟਮੈਂਟ, ਕਿਡਨੀ ਟਰਾਂਸਪਲਾਂਟ ਅਤੇ ਯੂਰੋਓਨਕੋਲੋਜੀ ਦੀਆਂ ਆਧੁਨਿਕ ਸਹੂਲਤਾਂ ਨਾਲ ਬਹੁਤ ਮਰੀਜ਼ਾਂ ਦੀ ਜਾਨ ਬਚਾਈ ਜਾਂਦੀ ਹੈ¢ ਇਸ ਸਰਜਰੀ ਨੂੰ ਸਫਲਤਾ ਪੂਰਵਕ ਕਰਨ ਵਿਚ ਡਾ. ਅÏਲਖ ਨਾਲ ਡਾ. ਅਮਿਤ ਤੁਲੀ, ਡਾ. ਅਭਿਸ਼ੇਕ, ਡਾ. ਨਰੇਸ਼, ਡਾ. ਕਿ੍ਸ਼ਨਾ, ਡਾ. ਹਿਮਾਂਸ਼ੂ, ਡਾ. ਝਾਅ, ਡਾ. ਕਰਮਵੀਰ ਗੋਇਲ, ਡਾ. ਨਾਰੰਗ ਨੇ ਵੀ ਸਹਿਯੋਗ ਦਿੱਤਾ¢

ਪਿਛਲੀ ਖ਼ਬਰ ਗੁਰਮਤਿ ਦਾ ਮਾਰਗ ਮਨੁੱਖਤਾ ਨੂੰ ਸੱਚ, ਸੇਵਾ ਅਤੇ ਸਿਮਰਨ ਦੀ ਜੀਵਨ ਜਾਚ ਸਿਖਾਉਂਦਾ ਹੈ-ਭਾਈ ਸਤਿੰਦਰਪਾਲ ਸਿੰਘ <br/> ਅਗਲੀ ਖ਼ਬਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਨਿਊਰੋ ਸਰਜਰੀ ਦੇ ਭਵਿੱਖ ਅਤੇ ਵਰਕ ਲਾਈਫ ਬੈਲੈਂਸ ਸੰਬੰਧੀ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।