27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੋਰੀਅਰ ਕੰਪਨੀ ਦੇ ਪ੍ਰਬੰਧਕ ਦੇ ਟਿਕਾਣਿਆਂ 'ਤੇ ਛਾਪਾਮਾਰੀ ਦੌਰਾਨ ਲੱਖਾਂ ਰੁਪਏ ਮੁੱਲ ਦੀ ਅਫ਼ੀਮ ਬਰਾਮਦ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਡੀ.ਆਰ.ਆਈ. ਵਲੋਂ ਕੋਰੀਅਰ ਕੰਪਨੀ ਦੇ ਪ੍ਰਬੰਧਕ ਦੇ ਟਿਕਾਣਿਆਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ 'ਚ ਅਫ਼ੀਮ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 21 ਲੱਖ 70 ਹਜ਼ਾਰ ਦੱਸੀ ਜਾ ਰਹੀ ਹੈ | ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ 1.64 ਕਿਲੋਗ੍ਰਾਮ ਅਫ਼ੀਮ ਵਾਲੇ 11 ਪੈਕੇਟ, ਜਿਸ ਦੀ ਬਾਜ਼ਾਰ ਵਿਚ ਕੀਮਤ ਲਗਭਗ 8.20 ਲੱਖ ਰੁਪਏ ਹੈ, ਬਰਾਮਦ ਕੀਤੇ ਗਏ | ਇਹ ਨਸ਼ੀਲਾ ਪਦਾਰਥ ਵਿਦੇਸ਼ਾਂ 'ਚ ਭੇਜਣ ਲਈ ਘਰੇਲੂ ਵਸਤੂਆਂ ਦੀ ਆੜ ਵਿਚ ਨੂਡਲ ਪੈਕੇਟ ਅਤੇ ਸ਼ਰਬਤ ਦੀਆਂ ਬੋਤਲਾਂ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਦੇ ਅੰਦਰ ਲੁਕਾਇਆ ਹੋਇਆ ਸੀ | ਭੇਜਣ ਲਈ ਬੁੱਕ ਕੀਤੇ ਗਏ ਇਕ ਪਾਰਸਲ ਨੂੰ ਜਦੋਂ ਚੈੱਕ ਕੀਤਾ ਤਾਂ ਉਥੋਂ 2 ਕਿੱਲੋ 698 ਗ੍ਰਾਮ ਅਫ਼ੀਮ ਵਾਲੇ 14 ਪੈਕੇਟ ਬਰਾਮਦ ਹੋਏ, ਜਿਸ ਦੀ ਬਾਜ਼ਾਰ 'ਚ ਕੀਮਤ ਲਗਭਗ 13.49 ਲੱਖ ਰੁਪਏ ਸੀ | ਇਹ ਨਸ਼ੀਲਾ ਪਦਾਰਥ ਗੱਤੇ ਦੀਆਂ ਪਰਤਾਂ, ਰਸੋਈ ਦੇ ਭਾਂਡਿਆਂ ਅਤੇ ਭੋਜਨ ਪੈਕੇਟਾਂ ਦੇ ਅੰਦਰ ਛੁਪਿਆ ਹੋਇਆ ਪਾਇਆ ਗਿਆ | ਇਸ ਤਰ੍ਹਾਂ ਕੁੱਲ 25 ਪੈਕੇਟ, ਜਿਨ੍ਹਾਂ 'ਚ 4.338 ਕਿਲੋਗ੍ਰਾਮ ਅਫ਼ੀਮ ਸੀ, ਜਿਨ੍ਹਾਂ ਦੀ ਬਾਜ਼ਾਰ 'ਚ ਕੀਮਤ ਲਗਭਗ 21.69 ਲੱਖ ਰੁਪਏ ਸੀ, ਨੂੰ ਬਰਾਮਦ ਕੀਤਾ ਗਿਆ | ਇਸ ਮਾਮਲੇ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ | ਇਸ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਅਮਰੀਕਾ ਅਤੇ ਕੈਨੇਡਾ ਜਾ ਰਹੇ ਲਗਭਗ 3 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀਆਂ 3 ਖੇਪਾਂ ਨੂੰ ਫਰਾਂਸ ਦੇ ਅਧਿਕਾਰੀਆਂ ਦੁਆਰਾ ਰੋਕਿਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਖਾਣ ਪੀਣ ਦੀਆਂ ਵਸਤਾਂ ਰਾਹੀਂ ਇਹ ਨਸ਼ੀਲੇ ਪਦਾਰਥ ਬਾਹਰ ਭੇਜੇ ਜਾ ਰਹੇ ਸਨ | ਮਾਮਲੇ ਵਿਚ ਸ਼ਾਮਿਲ ਦੋ ਵਿਅਕਤੀਆਂ ਨੂੰ ਐਨ.ਡੀ.ਪੀ.ਐਸ. ਐਕਟ, 1985 ਦੀਆਂ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਦਾ ਘਾਣ ਕਰਨ ਲੱਗੀ-ਅਮਨ ਅਰੋੜਾ <br/> ਅਗਲੀ ਖ਼ਬਰ ਲੁਧਿਆਣਾ ਦੇ ਸਕੂਲ ਆਫ ਐਮੀਨੈਂਸ 'ਚ ਪੰਜਾਬ ਦੀ ਪਹਿਲੀ ਪੜ੍ਹਾਈ ਏ.ਆਈ. ਲੈਬ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।