27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲੁਧਿਆਣਾ ਦੇ ਸਕੂਲ ਆਫ ਐਮੀਨੈਂਸ 'ਚ ਪੰਜਾਬ ਦੀ ਪਹਿਲੀ ਪੜ੍ਹਾਈ ਏ.ਆਈ. ਲੈਬ ਸ਼ੁਰੂ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬੈਂਸ)-ਸਕੂਲ ਆਫ ਐਮੀਨੈਂਸ, ਮਹਾਂਨਗਰ 'ਚ ਮੰਗਲਵਾਰ ਨੰੂ ਪੰਜਾਬ ਦੀ ਪਹਿਲੀ ਪੜ੍ਹਾਈ ਏ.ਆਈ. ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਆਧੁਨਿਕ ਲੈਬ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਹ ਏ.ਆਈ. ਆਧਾਰਿਤ ਲੈਬ ਵਿਦਿਆਰਥੀਆਂ ਨੰੂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਤਕਨਾਲੋਜੀ ਰਾਹੀ ਕੋਡਿੰਗ, ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਮਦਦ ਕਰੇਗੀ | ਲੈਬ ਵਿਚ ਵਿਦਿਆਰਥੀਆਂ ਲਈ ਡਿਜੀਟਲ ਸਿੱਖਣ ਦੇ ਵਿਸ਼ੇਸ਼ ਸਾਧਨ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਉਹ ਤਕਨਾਲੋਜੀ ਨਾਲ ਜੁੜੀ ਪ੍ਰਯੋਗਾਤਮਿਕ ਸਿੱਖਿਆ ਹਾਸਲ ਕਰ ਸਕਣਗੇ | ਇਹ ਪਹਿਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਲਾਡਾ, ਕੋਨਿਕ, ਕੋਡਯੰਗ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ | ਸਮਾਗਮ ਦੌਰਾਨ ਡਿਜੀਟਲ ਸਿੱਖਿਆ ਨੰੂ ਹੋਰ ਮਜ਼ਬੂਤ ਕਰਨ ਲਈ ਸਮਝੌਤਾ ਪੱਤਰਾਂ 'ਤੇ ਵੀ ਦਸਤਖ਼ਤ ਕੀਤੇ ਗਏ | ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਇਸ ਤਰ੍ਹਾਂ ਦੀਆਂ ਲੈਬਾਂ ਵਿਦਿਆਰਥੀਆਂ ਨੰੂ ਆਧੁਨਿਕ ਸਿੱਖਿਆ ਨਾਲ ਜੋੜ ਵਿਚ ਮਦਦ ਕਰਨਗੀਆਂ | ਇਸ ਮੌਕੇ ਗਲਾਡਾ ਅਸਟੇਟ ਅਫ਼ਸਰ ਅਮਨ ਗੁਪਤਾ, ਨਗਰ ਕੌਂਸਲਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਕੋਰੀਅਰ ਕੰਪਨੀ ਦੇ ਪ੍ਰਬੰਧਕ ਦੇ ਟਿਕਾਣਿਆਂ 'ਤੇ ਛਾਪਾਮਾਰੀ ਦੌਰਾਨ ਲੱਖਾਂ ਰੁਪਏ ਮੁੱਲ ਦੀ ਅਫ਼ੀਮ ਬਰਾਮਦ <br/> ਅਗਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਣ ਕਾਰਨ ਲੋਕ ਪ੍ਰੇਸ਼ਾਨ-ਜਸਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।