27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਹਿਰ ਦੇ ਸੇਵਾ ਕੇਂਦਰਾਂ 'ਚ ਸੇਵਾਵਾਂ ਲੈਣ ਲਈ ਲੋਕਾਂ ਨੂੰ ਕਰਨੀ ਪੈ ਰਹੀ ਹੈ ਭਾਰੀ ਮਸ਼ੱਕਤ <br/>

ਅਜੀਤ ਡੈਸਕ 20-05-2026
ਢੰਡਾਰੀ ਕਲਾਂ/ਲੁਧਿਆਣਾ, 19 ਮਈ (ਜਸਵੀਰ ਸਿੰਘ ਬੰਗਾ)-ਜ਼ਿਲ੍ਹੇ 'ਚ ਸਥਿਤ ਸੇਵਾ ਕੇਂਦਰਾਂ ਵਿਚ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਆਮ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਲਈ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਸੇਵਾਵਾਂ ਲੈਣ ਲਈ ਸਵੇਰੇ ਤੋਂ ਹੀ ਲੋਕ ਟੋਕਨ ਲੈਣ ਲਈ ਲਾਈਨਾਂ ਵਿਚ ਖੜ੍ਹੇ ਹੋ ਜਾਂਦੇ ਹਨ, ਪਰ ਕਈ ਵਾਰ ਪੂਰਾ ਦਿਨ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ | 'ਅਜੀਤ' ਦੀ ਟੀਮ ਨੇ ਜਦੋਂ ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਹਾਲਾਤ ਬਦ ਤੋਂ ਬਦਤਰ ਨਜ਼ਰ ਆਏ | ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਆਪਣੀ ਦੁੱਖ ਭਰੀ ਵਿਥਿਆ ਦੱਸਦਿਆਂ ਕਿਹਾ ਕਿ ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ, ਆਧਾਰ ਅੱਪਡੇਟ ਅਤੇ ਹੋਰ ਸਰਕਾਰੀ ਕੰਮਾਂ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈਂਦੀ ਹੈ | ਕਈ ਵਾਰ ਸਰਵਰ ਡਾਊਨ ਹੋਣ, ਸਟਾਫ਼ ਦੀ ਘਾਟ ਕਾਰਨ ਜਾਂ ਤਕਨੀਕੀ ਖ਼ਰਾਬੀਆਂ ਕਾਰਨ ਕੰਮ ਰੁਕ ਜਾਂਦਾ ਹੈ, ਜਿਸ ਨਾਲ ਜਿੱਥੇ ਉਨ੍ਹਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਹੀ ਪਿੱਛੇ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ | ਟੀਮ ਨੇ ਜਦੋਂ ਅਸ਼ਟਾਮ ਲੈਣ ਵਾਲੀ ਖਿੜਕੀ ਦੇ ਹਾਲਾਤ ਦੇਖੇ ਤਾਂ ਉਥੇ ਇਕ ਹੀ ਮਹਿਲਾ ਕੰਮਕਾਜ ਕਰ ਰਹੀ ਸੀ, ਜਿਨ੍ਹਾਂ ਪਾਸ ਮੈਰਿਜ ਸਰਟੀਫਿਕੇਟ ਅਤੇ ਅਸ਼ਟਾਮਾਂ ਦਾ ਕੰਮ ਹੈ | ਅਸ਼ਟਾਮ ਲੈਣ ਆਏ ਮੁਲਾਜ਼ਮਾਂ ਨੇ ਦੱਸਿਆ ਕਿ ਖਿੜਕੀ ਦੇ ਬੈਠੀ 'ਮੈਡਮ' ਮੋਬਾਈਲ 'ਚ ਰੁੱਝੀ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸੇਵਾ ਕੇਂਦਰ ਵਿਚ ਅਸ਼ਟਾਮ ਲੈਣ ਲਈ ਪੂਰਾ-ਪੂਰਾ ਦਿਨ ਖੱਜਲ ਖ਼ੁਆਰ ਹੋਕੇ ਵਾਪਸ ਮੁੜਨਾ ਪੈਂਦਾ ਹੈ | ਪੰਜਾਬ ਸਰਕਾਰ ਵਲੋਂ ਇਸ਼ਤਿਹਾਰਾਂ ਵਿਚ ਬੜੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ 'ਚ ਸੇਵਾ ਕੇਂਦਰਾਂ 'ਚ ਹੁਣ ਆਮ ਲੋਕਾਂ ਨੂੰ ਇਕ ਫ਼ੋਨ ਕਾਲ 'ਤੇ ਹੀ ਘਰ ਬੈਠਿਆਂ ਸਾਰੀਆਂ ਸੇਵਾਵਾਂ ਪ੍ਰਾਪਤ ਹੋਣਗੀਆਂ, ਪਰ ਸੇਵਾ ਕੇਂਦਰ ਨੇ ਸਰਕਾਰ ਦੇ ਇਸ ਦਾਅਵੇ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ | ਸੇਵਾ ਕੇਂਦਰ 'ਚ ਕੰਮ ਕਰਵਾਉਣ ਆਏ ਇਕ ਨੌਜਵਾਨ ਨਵਜੋਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਕੀਤਾ 1076 ਹੈਲਪ ਲਾਈਨ ਨੰਬਰ ਸਿਰਫ਼ ਕਾਗ਼ਜ਼ੀ ਦਾਅਵਾ ਬਣ ਕੇ ਰਹਿ ਗਿਆ ਹੈ | ਉਨ੍ਹਾਂ ਇਸ ਨੰਬਰ 'ਤੇ ਵਾਰ-ਵਾਰ ਫ਼ੋਨ ਕਰਨ 'ਤੇ ਵੀ ਕੋਈ ਤਸੱਲੀਬਖ਼ਸ਼ ਨਾ ਜਵਾਬ ਨਾ ਮਿਲਣ 'ਤੇ ਉਸ ਨੰੂ ਸੇਵਾ ਕੇਂਦਰ ਵਿਚ ਖੱਜਲ ਖ਼ੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸੇਵਾ ਕੇਂਦਰ ਵਿਚ ਹੋਰ ਵੀ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 1076 'ਤੇ ਕਾਲ ਕਰਕੇ ਸੇਵਾਵਾਂ ਲਈ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ, ਪਰ ਨਾ ਤਾਂ ਸਮੇਂ 'ਤੇ ਜਵਾਬ ਮਿਲਿਆ ਅਤੇ ਨਾ ਹੀ ਉਨ੍ਹਾਂ ਦੇ ਕੰਮ ਹੋਏ, ਨਤੀਜੇ ਵਜੋਂ ਉਨ੍ਹਾਂ ਨੂੰ ਫਿਰ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ |

ਪਿਛਲੀ ਖ਼ਬਰ ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਦਾ ਘਾਣ ਕਰਨ ਲੱਗੀ-ਅਮਨ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।