26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 20-05-2026
ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਦਿਸ਼ਾ-ਨਿਰਦੇਸ਼ 'ਤੇ ਬਲਾਕ ਸਿੱਧਵਾਂ ਬੇਟ ਦੇ ਖੇਤੀ ਵਿਭਾਗ ਵਲੋਂ ਡਾ. ਰਮਿੰਦਰ ਸਿੰਘ ਦੀ ਅਗਵਾਈ ਹੇਠ ਲਾਗਲੇ ਪਿੰਡ ਫਤਹਿਗੜ੍ਹ ਸਿਵੀਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਕਿਸਾਨਾਂ ਨੂੰ ਝੋਨੇ ਦੀਆਂ ਬਿਮਾਰੀਆਂ, ਕੀੜੇ੍ਹ ਅਤੇ ਨਦੀਨ ਦੀ ਰੋਕਥਾਮ ਲਈ ਭਰਪੂਰ ਜਾਣਕਾਰੀ ਦਿੱਤੀ | ਖੇਤੀ ਵਿਕਾਸ ਅਫ਼ਸਰ ਡਾ. ਹਰਸ਼ ਕੁਮਾਰ ਮਹੇ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਬੌਣੇ ਰੋਗ ਅਤੇ ਹਲਦੀ ਰੋਗ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਮਨਜੂਰਸ਼ੁਦਾ ਦਵਾਈਆਂ ਬਾਰੇ ਦੱਸਿਆ | ਖੇਤੀ ਵਿਕਾਸ ਅਫ਼ਸਰ ਡਾ. ਅਮਨਦੀਪ ਸ਼ਰਮਾ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਕੇ ਹੀ ਖਾਦਾਂ ਆਦਿ ਦੀ ਵਰਤੋਂ ਲਈ ਪ੍ਰੇਰਿਤ ਕੀਤਾ | ਡਾ. ਸ਼ੇਰਜੀਤ ਮੰਡ, ਡਾ. ਅਸਪਾਲ ਸਿੰਘ, ਡਾ. ਪਿ੍ਯੰਕਾ ਅਤੇ ਡਾ. ਹਰਪ੍ਰੀਤ ਕੌਰ ਨੇ ਵੀ ਕਿਸਾਨਾਂ ਨੂੰ ਫ਼ਸਲਾਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਬੇਲਦਾਰ ਜਗਜੀਤ ਸਿੰਘ, ਗੁਰਬੀਰ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਕਈ ਕਿਸਾਨ ਵੀਰ ਹਾਜ਼ਰ ਸਨ |

ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਕਰਮਚਾਰੀ ਦਲ ਦਾ ਵਫ਼ਦ ਸਾਂਝੇ ਤੌਰ 'ਤੇ ਐਕਸੀਅਨ ਮਾਡਲ ਟਾਊਨ ਨੂੰ ਮਿਲਿਆ <br/> ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਹਰਪ੍ਰੀਤ ਕੌਰ ਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।