ਲੁਧਿਆਣਾ, 19 ਮਈ (ਜਤਿੰਦਰ ਭੰਬੀ)-ਨਵੇਂ ਸਹਾਇਕ ਲਾਈਨਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇਂ ਲੋਡਾ ਜਾਰੀ ਕਰਾਉਣ ਲਈ, 11 ਕੇ.ਵੀ. ਲਾਈਨਾਂ 'ਤੇ ਜਬਰੀ ਕੰਮ ਕਰਾਉਣ ਬਾਰੇ, ਸਰਵਿਸ ਬੁੱਕਾਂ ਕੰਪਲੀਟ ਕਰਾਉਣ ਬਾਰੇ, ਦੇ ਨਾਲ ਨਾਲ ਦਫ਼ਤਰ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਨੂੰ ਸਮੇਂ ਸਿਰ ਪਾਸ ਕਰਾਉਣ ਬਾਰੇ, ਵਾਰ-ਵਾਰ ਬਿੱਲਾਂ 'ਤੇ ਇਤਰਾਜ਼ ਲੱਗਣ ਦੇ ਨਾਲ-ਨਾਲ 1 ਜਨਵਰੀ, 2016 ਤੋਂ 30 ਜੂਨ 2021 ਤੱਕ ਦੇ ਏਰੀਆ ਨੂੰ ਪਿੱਕ ਅਤੇ ਚੂਜ ਦੀ ਪਾਲਿਸੀ ਨਾ ਬਣਾਉਣ ਸਬੰਧੀ ਜਾਣੂ ਕਰਵਾਇਆ ਗਿਆ | ਐਕਸੀਅਨ ਇੰਜੀ. ਤਰਸੇਮ ਲਾਲ ਬੈਂਸ ਨੇ ਭਰੋਸਾ ਦਿੱਤਾ ਕਿ ਜਿੰਨਾ 11 ਸਹਾਇਕ ਲਾਈਨਮੈਨਾਂ ਨੂੰ ਅੱਜ ਤੱਕ ਲੋਡਾ ਨਹੀਂ ਦਿੱਤਾ ਜਾ ਰਿਹਾ, ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ, ਉਨ੍ਹਾਂ ਤੋਂ ਸੇਧ ਲੈ ਕੇ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ | ਏਰੀਏ ਸਬੰਧੀ ਵੀ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਹਰੇਕ ਮੁਲਾਜ਼ਮ ਅਤੇ ਪੈਨਸ਼ਨ ਨੂੰ ਇਸ ਮਹੀਨੇ ਉਨ੍ਹਾਂ ਦਾ ਏਰੀਅਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਪਿਛਲੇ ਮਹੀਨੇ ਦੀ ਕਿਸ਼ਤ ਵੀ ਨਾਲ ਲਾ ਦਿੱਤੀ ਜਾਵੇਗੀ | ਸਹਾਇਕ ਲਾਈਨਮੈਨਾਂ ਦੇ ਕੰਮਾਂ ਸਬੰਧੀ ਐਸ.ਡੀ.ਓ. ਨੂੰ ਨਿਯਮਾਂ ਅਨੁਸਾਰ ਕੰਮ ਕਰਾਉਣ ਦੀਆਂ ਹਦਾਇਤਾਂ ਦੇ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲਜੀਤ ਸਿੰਘ ਉਪ ਪ੍ਰਧਾਨ ਟੀ.ਐਸ.ਯੂ. ਕੇਂਦਰੀ ਚੋਣ ਲੁਧਿਆਣਾ, ਸੁਖਜਿੰਦਰ ਸਿੰਘ ਖੰਗੂੜਾ ਸਕੱਤਰ ਕਰਮਚਾਰੀ ਦਲ ਪੰਜਾਬ, ਹਰਜੀਤ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸਰਕਲ ਵੈਸਟ ਲੁਧਿਆਣਾ ਦੇ ਇਲਾਵਾ ਰਮਨ ਗੁਗਲਾਨੀ ਸਕੱਤਰ ਮਾਡਲ ਟਾਊਨ, ਪ੍ਰਮੋਦ ਕੁਮਾਰ ਸਰਕਲ ਕੈਸ਼ੀਅਰ, ਮੁਕਲ ਕੁਮਾਰ, ਹਰਦੀਪ ਸਿੰਘ, ਸੀਆ ਰਾਮ, ਓਮ ਪ੍ਰਕਾਸ਼, ਰਾਮ ਸਿੰਘ ਅਤੇ ਨਿਤਿਨ ਮੱਕੜ ਆਦਿ ਹਾਜ਼ਰ ਸਨ |