26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੂਨ ਔਕਸਫੋਰਡ ਸਕੂਲ ਵਿਖੇ ਨਰਸਰੀ ਜਮਾਤ ਦੇ ਬੱਚਿਆਂ ਲਈ ਫਰੈਸ਼ਰ ਪਾਰਟੀ <br/>

ਅਜੀਤ ਡੈਸਕ 20-05-2026
ਫੁੱਲਾਂਵਾਲ, 19 ਮਈ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ)-ਠੱਕਰਵਾਲ ਲੁਧਿਆਣਾ ਵਿਖੇ ਨਰਸਰੀ ਜਮਾਤ ਦੇ ਨੰਨੇ-ਮੁੰਨੇ ਬੱਚਿਆਂ ਲਈ ਬਹੁਤ ਹੀ ਰੰਗਾ-ਰੰਗ, ਮਨਮੋਹਕ ਅਤੇ ਖ਼ੁਸ਼ੀਆਂ ਨਾਲ ਭਰਪੂਰ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਸਮਾਗਮ ਦੌਰਾਨ ਸਕੂਲ ਦਾ ਪੂਰਾ ਮਾਹੌਲ ਬੱਚਿਆਂ ਦੀਆਂ ਖਿੜਖਿੜਾਹਟ ਅਤੇ ਮੁਸਕਾਨ ਨਾਲ ਮਹਿਕ ਉਠਿਆ | ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਵਲੋਂ ਮਨਮੋਹਕ ਡਾਂਸ ਅਤੇ ਰੰਗਾਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ, ਕੁਲਵਿੰਦਰ ਕੌਰ ਧਾਮੀ, ਪਿ੍ੰਸੀਪਲ ਪਾਇਲ ਚੋਪੜਾ, ਕਿੰਡਰ ਗਾਰਟਨ ਕੋਆਰਡੀਨੇਟਰ ਮੈਡਮ, ਅਧਿਆਪਕਾਵਾਂ ਅਤੇ ਬੱਚਿਆਂ ਵਲੋਂ ਮਿਲ ਕੇ ਕੇਕ ਕੱਟਿਆ ਗਿਆ, ਜਿਸ ਨਾਲ ਬੱਚਿਆਂ ਦੇ ਚਿਹਰਿਆਂ 'ਤੇ ਦਿੱਖ ਰਹੀ ਖ਼ੁਸ਼ੀ ਅਤੇ ਉਤਸ਼ਾਹ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਅਤੇ ਯਾਦਗਾਰ ਬਣਾ ਦਿੱਤਾ | ਫਰੈਸ਼ਰ ਪਾਰਟੀ ਦੌਰਾਨ ਬੱਚਿਆਂ ਵਿਚੋਂ ਅਸ਼ੀਸ਼ ਕੌਰ ਨੂੰ ''ਮਿਸ ਫਰੈਸ਼ਰ'' ਅਤੇ ਜਸਕੀਰਤ ਸਿੰਘ ਨੂੰ ''ਮਿਸਟਰ ਫਰੈਸ਼ਰ'' ਚੁਣਿਆ ਗਿਆ | ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਦੋਹਾਂ ਬੱਚਿਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ | ਇਹ ਖ਼ੁਸ਼ਗਵਾਰ ਦਿਨ ਸਾਰਿਆਂ ਲਈ ਇਕ ਸੋਹਣੀ ਯਾਦ ਬਣ ਗਿਆ |

ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਦੀਆਂ ਕੁੜੀਆਂ ਦਾ ਬੀ.ਬੀ.ਏ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਦਿਆਰਥਣਾਂ ਵਲੋਂ ਬੀ.ਬੀ.ਏ.-ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।