26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਐਸ.ਡੀ.ਪੀ. ਕਾਲਜ ਦੀਆਂ ਕੁੜੀਆਂ ਦਾ ਬੀ.ਬੀ.ਏ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਜਸਵਿੰਦਰ ਸਿੰਘ)-ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਦੀ ਬੀ.ਬੀ.ਏ ਸਮੈਸਟਰ ਪਹਿਲੇ (ਐਫ.ਵਾਈ.ਯੂ.ਪੀ.) ਦੀ ਵਿਦਿਆਰਥਣ ਸ਼ਿਵਾਂਸ਼ੀ ਨੇ ਦਸੰਬਰ 2025 ਵਿਚ ਹੋਈਆਂ ਪ੍ਰੀਖਿਆਵਾਂ 'ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 'ਚ ਚੌਦ੍ਹਵਾਂ ਸਥਾਨ ਅਤੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਧਿ੍ਤੀ ਮੱਕੜ ਨੇ ਕਾਲਜ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਅਨੀਕ ਕÏਰ ਅਰੋੜਾ ਕਾਲਜ ਵਿਚ ਤੀਜੇ ਸਥਾਨ ਤੇ ਰਹੀ¢ ਮਿਹਨਤੀ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਐਸ.ਡੀ.ਪੀ. ਕਾਲਜ ਦੇ ਫੈਕਲਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ | ਐਸ.ਡੀ.ਪੀ. ਸਭਾ ਅਤੇ ਐਸ.ਡੀ.ਪੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ, ਕਾਰਜਕਾਰੀ ਪਿ੍ੰਸੀਪਲ ਡਾ. ਰੰਜਨਾ ਸੂਦ ਅਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢

ਪਿਛਲੀ ਖ਼ਬਰ ਡੀ.ਜੀ.ਐੱਸ.ਜੀ. ਪਬਲਿਕ ਸਕੂਲ 'ਚ ਹੈੱਡ ਬੁਆਏ ਅਤੇ ਹੈੱਡ ਗਰਲ ਲਈ ਸਹੁੰ ਚੁੱਕ ਸਮਾਰੋਹ <br/> ਅਗਲੀ ਖ਼ਬਰ ਦੂਨ ਔਕਸਫੋਰਡ ਸਕੂਲ ਵਿਖੇ ਨਰਸਰੀ ਜਮਾਤ ਦੇ ਬੱਚਿਆਂ ਲਈ ਫਰੈਸ਼ਰ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।