26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡੀ.ਜੀ.ਐੱਸ.ਜੀ. ਪਬਲਿਕ ਸਕੂਲ 'ਚ ਹੈੱਡ ਬੁਆਏ ਅਤੇ ਹੈੱਡ ਗਰਲ ਲਈ ਸਹੁੰ ਚੁੱਕ ਸਮਾਰੋਹ <br/>

ਅਜੀਤ ਡੈਸਕ 20-05-2026
ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)- ਡੀ.ਜੀ.ਐੱਸ.ਜੀ. ਪਬਲਿਕ ਸਕੂਲ ਸ਼ਿਮਲਾਪੁਰੀ ਵਿਚ ਬੀਤੇ ਦਿਨੀਂ ਹੈੱਡ ਬੁਆਏ ਅਤੇ ਹੈੱਡ ਗਰਲ ਲਈ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ | ਸਹੁੰ ਚੁੱਕ ਸਮਾਰੋਹ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਸ਼ਾਮਿਲ ਹੋਏ | ਸਵੇਰ ਦੀ ਸਭਾ ਵਿਚ ਸ਼ਬਦ ਗਾਇਨ ਹੋਣ ਉਪਰੰਤ ਹਰੇਕ ਹਾਊਸ ਵਿੱਚੋਂ ਕੈਪਟਨ ਤੇ ਵਾਈਸ ਕੈਪਟਨ ਦੀ ਚੋਣ ਕੀਤੀ ਗਈ | ਬਾਬਾ ਅਜੀਤ ਸਿੰਘ ਜੀ ਹਾਊਸ ਵਿਚੋਂ ਕੈਪਟਨ ਅਕਸ਼ਦੀਪ ਸਿੰਘ (ਜਮਾਤ ਦਸਵੀਂ), ਵਾਇਸ ਕੈਪਟਨ ਜਸ਼ਨਦੀਪ ਸਿੰਘ (ਜਮਾਤ ਨੌਵੀਂ), ਬਾਬਾ ਜੁਝਾਰ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਅਮਨਦੀਪ ਸਿੰਘ (ਜਮਾਤ ਦਸਵੀਂ), ਵਾਈਸ ਕੈਪਟਨ ਜਸ਼ਨਪ੍ਰੀਤ ਕੌਰ (ਜਮਾਤ ਨੌਵੀਂ), ਬਾਬਾ ਜੋਰਾਵਰ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਜਾਨਵੀ (ਜਮਾਤ ਦਸਵੀਂ), ਵਾਇਸ ਕੈਪਟਨ ਰਸਦੀਪ ਸਿੰਘ (ਜਮਾਤ ਨੌਵੀਂ), ਬਾਬਾ ਫਤਿਹ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਪੀਓਸ਼ (ਜਮਾਤ ਦਸਵੀਂ), ਵਾਇਸ ਕੈਪਟਨ ਏਕਮਵੀਰ ਕੌਰ (ਜਮਾਤ ਨੌਵੀਂ) ਨੂੰ ਚੁਣਿਆ ਗਿਆ | ਸਕੂਲ ਦਾ ਹੈੱਡ ਬੁਆਏ ਦਸਵੀਂ ਜਮਾਤ ਦਾ ਵਿਦਿਆਰਥੀ ਵਨੀਤ ਕੁਮਾਰ ਅਤੇ ਹੈੱਡ ਗਰਲ ਦਸਵੀਂ ਜਮਾਤ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਰਹੀ | ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਅਤੇ ਹੈੱਡਮਿਸਟ੍ਰੈਸ ਹਰਪ੍ਰੀਤ ਕੌਰ ਨੇ ਇਹਨਾਂ ਵਿਦਿਆਰਥੀਆਂ ਨੂੰ ਸੈਸ਼ੇ ਪਾ ਕੇ ਹੈੱਡ ਬੁਆਏ ਅਤੇ ਹੈੱਡ ਗਰਲ ਦਾ ਖਿਤਾਬ ਦਿੱਤਾ | ਸਕੂਲ ਦੇ ਚੁਣੇ ਗਏ ਹੈੱਡ ਬੁਆਏ ਅਤੇ ਹੈੱਡ ਗਰਲ ਨੇ ਆਪਣੇ ਅਹੁਦਿਆਂ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਨਿਸ਼ਠਾ ਨਾਲ ਨਿਭਾਉਣ ਦੀ ਸਹੁੰ ਚੁੱਕੀ | ਉਨ੍ਹਾਂ ਨੇ ਵਚਨ ਦਿੱਤਾ ਕਿ ਉਹ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ | ਸਕੂਲ ਦੇ ਪਿ੍ੰਸੀਪਲ ਮੈਡਮ ਡਾ. ਰਜਨੀ ਐਂਗਰੀਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਆਗੂ ਵਿਦਿਆਰਥੀ ਹੋਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਬਣਦੇ ਹਨ ਅਤੇ ਅਨੁਸ਼ਾਸਨ, ਮਿਹਨਤ ਅਤੇ ਨੇਤਿ੍ਤਵ ਦੇ ਗੁਣਾਂ ਨਾਲ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ | ਉਨ੍ਹਾਂ ਨੇ ਨਵੇਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਮਾਗਮ ਦੇ ਅੰਤ ਵਿਚ ਰਾਸ਼ਟਰੀ ਗਾਨ ਨਾਲ ਕਾਰਜਕ੍ਰਮ ਸੰਪੰਨ ਕੀਤਾ ਗਿਆ |

ਪਿਛਲੀ ਖ਼ਬਰ ਕਿ੍ਸ਼ਚੀਅਨ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਪਾਂਡੀਅਨ ਗਲੋਬਲ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਐਸ.ਡੀ.ਪੀ. ਕਾਲਜ ਦੀਆਂ ਕੁੜੀਆਂ ਦਾ ਬੀ.ਬੀ.ਏ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।