26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗਰਮੀ ਵਧਣ ਦੇ ਨਾਲ ਹੀ ਪਾਵਰਕਾਮ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ 'ਚ ਹੋਇਆ ਫ਼ੇਲ੍ਹ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਜਤਿੰਦਰ ਭੰਬੀ)-ਜਿਉਂ-ਜਿਉਂ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਤਿਉਂ-ਤਿਉਂ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ 'ਚ ਵੀ ਵਾਧਾ ਹੋਣ ਲੱਗਾ ਹੈ | ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਂ ਹੇਠ ਪਾਵਰਕਾਮ ਵਲੋਂ ਬੀਤੇ ਮਹੀਨੇ ਘੰਟਿਆਂ ਬੱਧੀ ਕੱਟ ਲਗਾਉਣ ਦੇ ਬਾਵਜੂਦ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿਚ ਫ਼ੇਲ੍ਹ ਸਾਬਤ ਹੋ ਰਿਹਾ ਹੈ | ਜਨਤਾ ਨਗਰ ਮੰਡਲ ਅਧੀਨ ਆਉਂਦੇ ਮਹੱਲਾ ਹਰਿਕ੍ਰਿਸ਼ਨ ਨਗਰ ਦੇ ਵਾਸੀਆਂ ਨੂੰ ਮੰਗਲਵਾਰ ਦੁਪਹਿਰ 12.00 ਵਜੇ ਤੋਂ ਲੈ ਕੇ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਮੱਥੇ 'ਤੇ ਹੱਥ ਧਰ ਕੇ ਬਿਜਲੀ ਆਉਣ ਦਾ ਇੰਤਜ਼ਾਰ ਕਰਨਾ ਪਿਆ | ਲੋਕਾਂ 'ਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਬਗੈਰ ਕਿਸੇ ਜਨਤਕ ਸੂਚਨਾ ਦੇ ਲਗਾਏ ਗਏ ਬਿਜਲੀ ਕੱਟ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ | ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ 'ਚ ਬੱਚਿਆਂ ਅਤੇ ਬਜ਼ੁਰਗਾਂ ਲਈ ਹੋਰ ਵੀ ਅÏਖਾ ਹੋਇਆ ਪਿਆ ਹੈ | ਇਸ ਸਬੰਧੀ ਜਦ ਜਨਤਾ ਨਗਰ ਮੰਡਲ ਦੇ ਐਸ.ਡੀ.ਓ. ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੁਲਾਜ਼ਮਾਂ ਦੀ ਘਾਟ ਦੀ ਮਜਬੂਰੀ ਦੱਸਦਿਆਂ ਕਿਹਾ ਕਿ ਗਰਮੀ ਦਾ ਸੀਜ਼ਨ ਹੋਣ ਕਰਕੇ ਸ਼ਿਕਾਇਤਾਂ ਵਿਚ ਵਾਧਾ ਹੋ ਜਾਂਦਾ ਹੈ, ਜਦ ਕਿ ਮੁਲਾਜ਼ਮਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ | ਉਨ੍ਹਾਂ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਕੁੱਲ 40 ਕਰਮਚਾਰੀ ਹੀ ਹਨ, ਜਿਨ੍ਹਾਂ ਨੂੰ ਜਨਤਾ ਨਗਰ ਮੰਡਲ ਅਧੀਨ ਆਉਂਦੀਆਂ ਤਿੰਨ ਸਬ ਡਿਵੀਜ਼ਨਾਂ ਦੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਕਰਨਾ ਹੁੰਦਾ ਹੈ, ਜੋ ਕਿ ਅੱਠ ਘੰਟੇ ਦੀ ਡਿਊਟੀ ਦਿੰਦੇ ਹਨ | ਇਸ ਕਰਕੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਵੀ ਹੋ ਸਕੇ, ਜਲਦੀ ਤੋਂ ਜਲਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ | ਇਸ ਕਰਕੇ ਉਨ੍ਹਾਂ ਨਾਲ ਏ.ਐਲ.ਐਮ. ਕਰਮਚਾਰੀਆਂ ਨੂੰ ਲਗਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ |
ਪਾਵਰਕਾਮ ਦੇ ਟਰਾਂਸਫ਼ਾਰਮਰ ਹੋਣ ਲੱਗੇ ਫ਼ੇਲ੍ਹ
ਜਨਤਾ ਨਗਰ ਮੰਡਲ ਅਧੀਨ ਆਉਂਦੇ ਹਰਕ੍ਰਿਸ਼ਨ ਨਗਰ ਸ਼ਿਮਲਾਪੁਰੀ 'ਚ ਘੰਟਿਆਂ ਬੱਧੀ ਲੱਗੇ ਅਣਐਲਾਨੇ ਕੱਟ ਨੂੰ ਲੈ ਕੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਪਤਾ ਚੱਲਿਆ ਹੈ ਕਿ ਇਸ ਮੰਡਲ ਅਧੀਨ ਆਉਂਦੇ ਦੋ ਟਰਾਂਸਫ਼ਾਰਮਰ ਕੰਮ ਕਰਨ ਛੱਡ ਗਏ, ਜਿਸ ਕਰਕੇ ਸਬੰਧਿਤ ਵਿਭਾਗ ਵਲੋਂ ਲੋਡ ਚੇਂਜ ਕਰਨ ਨੂੰ ਲੈ ਕੇ ਜੱਦੋਜਹਿਦ ਕਰਦੇ ਰਹੇ ਅਤੇ ਲੋਕ ਗਰਮੀ 'ਚ ਤੜਫਦੇ ਰਹੇ ਤੇ ਪਾਵਰਕਾਮ ਅਤੇ ਸਰਕਾਰ ਨੂੰ ਕੋਸਦੇ ਰਹੇ |

ਪਿਛਲੀ ਖ਼ਬਰ ਸੁਖਦੇਵ ਸਿੰਘ ਝੱਜ ਵਲੀਪੁਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 89 'ਚ ਨਵੀਂ ਸੜਕ ਬਣਾਉਣ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।