ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਅਗਾਂਹਵਧੂ ਕਿਸਾਨ, ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਅਕਾਲ ਚਲਾਣਾ ਕਰ ਗਏ | ਬਲਵੰਤ ਸਿੰਘ ਝੱਜ ਕੈਨੇਡਾ ਅਤੇ ਜਗਜੀਵਨ ਸਿੰਘ ਝੱਜ ਵਲੀਪੁਰ ਕਲਾਂ ਹਾਲ ਵਾਸੀ ਹੰਬੜਾਂ ਦੇ ਸਤਿਕਾਰਯੋਗ ਪਿਤਾ ਦੇ ਅਕਾਲ ਚਲਾਣੇ 'ਤੇ ਹਲਕਾ ਦਾਖਾ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਕਾਲੀ ਆਗੂ ਸੁਖਦੇਵ ਸਿੰਘ ਚੱਕ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਸ੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ, ਕਿ੍ਸ਼ਨ ਕੁਮਾਰ ਬਾਵਾ, ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਆੜ੍ਹਤੀ ਜਗਤਾਰ ਸਿੰਘ ਕੈਲੇ, ਠੇਕੇਦਾਰ ਹਰਮੋਹਣ ਸਿੰਘ, ਸਾਬਕਾ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ, ਵਿਸਾਖਾ ਸਿੰਘ ਗਰੇਵਾਲ, ਨੰਬਰਦਾਰ ਬਲਬੀਰ ਸਿੰਘ ਕਲੇਰ, ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਚੇਅਰਮੈਨ ਗੁਰਦੀਪ ਸਿੰਘ ਭੱਠਾਧੂਹਾ, ਰਾਮ ਆਸਰਾ ਸਿੰਘ ਚੱਕ ਕਲਾਂ, ਨਾਰੰਗ ਸਿੰਘ ਚੀਮਾ, ਡਾ: ਸੰਤੋਖ ਸਿੰਘ ਹੀਰਾ, ਡਾ: ਰਾਜਪਾਲ ਸਿੰਘ ਗਰੇਵਾਲ, ਡਾ: ਭੁਪਿੰਦਰ ਸਿੰਘ ਸਰਾਂ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਮਨਪ੍ਰੀਤ ਸਿੰਘ ਈਸੇਵਾਲ, ਪਰਗਟ ਸਿੰਘ ਆਲੀਵਾਲ, ਗੁਰਮੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਮਲਕਪੁਰ, ਹੋਰਨਾਂ ਸੁਖਦੇਵ ਸਿੰਘ ਝੱਜ ਦੀ ਮੌਤ 'ਤੇ ਦੁੱਖ ਪ੍ਰਗਟਾਇਆ | ਬਲਵੰਤ ਸਿੰਘ ਝੱਜ ਦੱਸਿਆ ਕਾਫੀ ਝੱਜ ਪਰਿਵਾਰ ਅਤੇ ਰਿਸ਼ਤੇਦਾਰ ਵਿਦੇਸ਼ ਹੋਣ ਕਰਕੇ ਸਾਡੇ ਸਤਿਕਾਰਯੋਗ ਪਿਤਾ ਸਵ: ਸੁਖਦੇਵ ਸਿੰਘ ਦਾ ਸੰਸਕਾਰ ਅਗਲੇ ਦਿਨਾਂ 'ਚ ਹੋਵੇਗਾ, ਜਿਸ ਬਾਰੇ ਪੂਰੀ ਜਾਣਕਾਰੀ ਕੱਲ੍ਹ ਬਾਅਦ ਦੁਪਹਿਰ ਮਿਲੇਗੀ |