ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵਾਰਡ ਨੰਬਰ 26 ਵਿਚ ਬਣ ਰਹੇ ਪਾਰਕ ਦੇ ਉਦਘਾਟਨ ਤੋ ਬਾਅਦ ਪ੍ਰੋਜੈਕਟ ਨਾਲ ਸੰਬੰਧਿਤ ਪ੍ਰ©ਕਿਰਿਆ ਨੰੂ ਲੈਕੇ ਚਰਚਾ ਸ਼ੁਰੂ ਹੋ ਗਈ ਹੈ | ਇਲਾਕੇ ਦੇ ਕੌਂਸਲਰ ਗੌਰਵ ਭੱਟੀ ਨੇ ਪਾਰਕ ਦੇ ਕੰਮ ਨਾਲ ਜੁੱੜੇ ਪ੍ਰਸ਼ਾਸਕੀ ਅਤੇ ਕਾਨੂੰਨੀ ਮੁੱਦਿਆਂ 'ਤੇ ਸਵਾਲ ਚੁੱਕਦੇ ਹੋਏ ਸੰਬੰਧਿਤ ਵਿਭਾਗਾਂ ਤੋਂ ਸਪਸ਼ਟੀਕਰਨ ਮੰਗਿਆ ਹੈ | ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਉਹ ਵਿਧਾਇਕ ਅਤੇ ਮੇਅਰ ਦਾ ਵਾਰਡ ਵਿਚ ਆਉਣ 'ਤੇ ਸਵਾਗਤ ਕਰਦੇ ਹਨ ਅਤੇ ਲੋਕ ਭਲਾਈ ਲਈ ਹੋ ਰਹੇ ਹਰ ਵਿਕਾਸ ਕਾਰਜ ਦੀ ਸਰਾਹਨਾ ਕਰਦੇ ਹਨ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਸਾਰੀ ਪ੍ਰਕਿਰਿਆ ਨਿਯਮਾਂ ਅਤੇ ਕਾਨੰੂਨੀ ਦਸਤਾਵੇਜ਼ਾਂ ਦੇ ਅਨੁਸਾਰ ਪੂਰੀ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ | ਭੱਟੀ ਨੇ ਸਵਾਲ ਚੁੱਕਿਆ ਕਿ ਕੀ ਪਾਰਕ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲੋੜੀਂਦਾ ਵਰਕ ਆਰਡਰ ਜਾਰੀ ਕੀਤਾ ਗਿਆ ਸੀ | ਇਸਦੇ ਨਾਲ ਉਨ੍ਹਾਂ ਇਹ ਵੀ ਪੁੱਛਿਆ ਕਿ ਜਿਸ ਥਾਂ ਤੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ, ਕੀ ਉਸ ਲਈ ਗਲਾਡਾ ਤੋਂ ਲੋੜੀਂਦੀ ਮਨਜ਼ੂਰੀ ਜਾਂ ਐਨੳਸੀ ਪ੍ਰਾਪਤ ਕੀਤੀ ਗਈ ਹੈ | ਉਨ੍ਹਾਂ ਇਹ ਪੁੱਛਿਆ ਕਿ ਸੰਬੰਧਿਤ ਜ਼ਮੀਨ ਨੰੂ ਗਲਾਡਾ ਅਤੇ ਨਗਰ ਨਿਗਮ ਵਲੋਂ ਅਧਿਕਾਰਕ ਤੌਰ 'ਤੇ ਪਾਰਕ ਲਈ ਰਾਖਵਾਂ ਐਲਾਨਿਆਂ ਗਿਅ ਹੈ ਜਾਂ ਨਹੀਂ | ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਤੇ ਨਿੱਜੀ ਟਿੱਪਣੀ ਕਰਨਾ ਨਹੀਂ, ਸਗੋਂ ਵਾਰਡ ਨੰਬਰ 26 ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸ਼ੁਰੂਆਤੀ ਪੜਾਅ 'ਤੇ ਹੀ ਸਾਰੀਆਂ ਪ੍ਰਕਿਰਿਆਵਾਂ ਪਾਰਦਰਸ਼ੀ ਢੰਗ ਨਾਲ ਪੂਰੀਆਂ ਕਰ ਲਈਆਂ ਜਾਣ ਤਾਂ ਲੋਕਾਂ ਨੰੂ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ ਅਤੇ ਪਾਰਕ ਪ੍ਰੋਜੈਕਟ ਦਾ ਲੰਬੇ ਸਮੇਂ ਤੱਕ ਲਾਭ ਮਿਲ ਸਕੇਗਾ | ਉਨ੍ਹਾਂ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੁੱਕੇ ਗਏ ਸਵਾਲਾਂ ਤੇ ਜਲਦ ਸਪੱਸ਼ਟੀਕਰਨ ਦਿੱਤਾ ਜਾਵੇ ਅਤੇ ਸਾਰੀਆਂ ਕਾਨੰੂਨੀ ਪ੍ਰਕਿਰਿਆਵਾਂ ਪੂਰੀਆਂ ਕਰਕੇ ਹੀ ਕੰਮ ਨੰੂ ਅੱਗੇ ਵਧਾਇਆ ਜਾਵੇ |