ਲੁਧਿਆਣਾ, 19 ਮਈ (ਜਤਿੰਦਰ ਭੰਬੀ)-ਪੰਜਾਬੀ ਸੰਸਥਾ ਵਲੋਂ ਰਾਜ ਸਭਾ ਮੈਂਬਰ ਅਤੇ ਵਿਕਰਮਜੀਤ ਸਿੰਘ ਸਾਹਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮÏਕੇ ਮੁੱਖ ਸਰਪ੍ਰਸਤ ਪਦਮਸ਼੍ਰੀ ਓਾਕਾਰ ਸਿੰਘ ਪਾਹਵਾ, ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਉਪਕਾਰ ਸਿੰਘ ਆਹੂਜਾ ਸਰਪ੍ਰਸਤ, ਮਨਜਿੰਦਰ ਸਿੰਘ ਸਚਦੇਵਾ ਵਿੱਤ ਸਕੱਤਰ, ਮਿਸ ਸ਼ੁਭਾਂਗੀ ਸਿੰਘ ਸੰਯੁਕਤ ਸਕੱਤਰ, ਦੀਪਜੋਤ ਸਿੰਘ ਸੇਠੀ ਜਨਰਲ ਸਕੱਤਰ ਉਘੇ ਕਾਰੋਬਾਰੀ ਐਚ.ਐਸ. ਖੁਰਾਨਾ ਨੇ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ, ਅੰਤਰਰਾਸ਼ਟਰੀ ਪ੍ਰਧਾਨ ਵਿਸ਼ਵ ਪੰਜਾਬੀ ਆਰਗੇਨਾਈਜ਼ੇਸ਼ਨ ਅਤੇ ਮੈਂਬਰ ਸੰਸਦ-ਰਾਜ ਸਭਾ ਨੂੰ ਹਲਵਾਰਾ ਹਵਾਈ ਅੱਡੇ, ਦੀ ਸ਼ੁਰੂਆਤ ਕਰਨ ਵਿਚ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਸਨਮਾਨਿਤ ਕੀਤਾ | ਇਸ ਮÏਕੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸੰਸਥਾ 'ਪੰਜਾਬੀ ਪੁਨਰਜਾਗਰਣ' ਲਿਆਉਣ ਲਈ ਪੰਜਾਬੀਆਂ ਦੀ ਇਕ ਅੰਤਰਰਾਸ਼ਟਰੀ ਸੰਸਥਾ ਹੈ¢ ਇਹ ਦੁਨੀਆ ਭਰ ਦੇ ਪ੍ਰਮੁੱਖ ਪੰਜਾਬੀ ਉਦਯੋਗਪਤੀਆਂ, ਕਾਰੋਬਾਰੀਆਂ, ਖਿਡਾਰੀਆਂ, ਪੱਤਰਕਾਰਾਂ, ਕਲਾਕਾਰਾਂ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲਿਆਂ ਦੀ ਇਕ ਗੈਰ-ਰਾਜਨੀਤਿਕ ਸੰਸਥਾ ਹੈ | ਇਸ ਦੀ ਰਸਮੀ ਸ਼ੁਰੂਆਤ 10 ਜਨਵਰੀ, 1998 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਆਈ.ਕੇ. ਗੁਜਰਾਲ ਦੁਆਰਾ ਕੀਤੀ ਗਈ ਸੀ¢ ਲੁਧਿਆਣਾ ਤੋਂ ਇਲਾਵਾ ਵਿਸ਼ਵ ਪੰਜਾਬੀ ਸੰਗਠਨ ਲੰਡਨ, ਨਿਊਯਾਰਕ, ਦੁਬਈ, ਟੋਰਾਂਟੋ, ਅੱਬੂ ਧਾਬੀ, ਪਾਕਿਸਤਾਨ, ਈਰਾਨ, ਕੁਵੈਤ, ਮਸਕਟ, ਬੈਂਕਾਕ, ਸਿੰਗਾਪੁਰ, ਮੁੰਬਈ ਜਲੰਧਰ ਆਦਿ ਵਰਗੇ ਹੋਰ ਪ੍ਰਸਿੱਧ ਸਥਾਨਾਂ 'ਤੇ ਮÏਜੂਦ ਹੈ¢ ਇਸ ਮÏਕੇ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਦਾ ਲੁਧਿਆਣਾ ਹਵਾਈ ਅੱਡੇ ਦੇ ਉਦਘਾਟਨ ਦੀ ਯਾਤਰਾ ਵਿਚ ਅਣਥੱਕ ਯਤਨਾਂ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ | ਇਸ ਮÏਕੇ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ ਯੂ.ਸੀ.ਪੀ.ਐਮ.ਏ., ਜੇ.ਆਰ. ਸਿੰਘਲ ਚੇਅਰਮੈਨ ਜੇ.ਆਰ.ਐਸ. ਈਸਟਮੈਨ ਗਰੁੱਪ, ਐਸ.ਐਸ. ਖੁਰਾਣਾ ਡਾਇਰੈਕਟਰ ਏ.ਆਈ.ਪੀ.ਐਲ. ਅਤੇ ਅਮਨਜੋਤ ਸਿੰਘ ਗੋਹਲਵੜੀਆ ਵੀ ਮÏਜੂਦ ਸਨ¢