ਲੁਧਿਆਣਾ, 19 ਮਈ (ਜਸਵਿੰਦਰ ਸਿੰਘ)-ਸਪੋਰਟਸ, ਫਿਜ਼ੀਕਲ ਐਜੂਕੇਸ਼ਨ, ਫਿਟਨੈਸ ਐਂਡ ਲੀਜ਼ਰ ਸੈਕਟਰ ਸਕਿਲਜ਼ ਕੌਂਸਲ ਵਲੋਂ ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਮਿੰਨੀ ਗੁਰੂ ਨਾਨਕ ਭਵਨ ਵਿਚ ਬੱਚੀਆਂ ਲਈ ਸੈੱਲਫ਼ ਡਿਫੈਂਸ ਟਰੇਨਿੰਗ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ¢ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਇਸ ਮÏਕੇ ਆਈ.ਆਰ.ਐਫ.ਸੀ. ਅਤੇ ਐਸ.ਪੀ.ਈ.ਐਫ.ਐਲ.-ਐਸ.ਸੀ. ਦੇ ਅਧਿਕਾਰੀ ਅਤੇ ਨੁਮਾਇੰਦੇ ਵੀ ਮÏਜੂਦ ਰਹੇ¢ ਇਸ ਪ੍ਰੋਗਰਾਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ 20 ਸਰਕਾਰੀ ਸਕੂਲਾਂ ਦੀਆਂ 8ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਸੈੱਲਫ਼ ਡਿਫੈਂਸ ਦੀਆਂ ਬੁਨਿਆਦੀ ਤਕਨੀਕਾਂ, ਸਥਿਤੀ ਦੀ ਸਮਝ, ਨਿੱਜੀ ਸੁਰੱਖਿਆ ਅਤੇ ਆਤਮ ਵਿਸ਼ਵਾਸ ਵਧਾਉਣ ਸੰਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ¢ ਸਭਾ ਨੂੰ ਸੰਬੋਧਨ ਕਰਦਿਆਂ ਡੀ.ਸੀ. ਹਿਮਾਂਸ਼ੂ ਜੈਨ ਨੇ ਬਾਲਿਕਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਕੀਤੀ ਗਈ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕ ਬੱਚੀਆਂ ਨੂੰ ਦਿੱਤੀ ਗਈ ਖ਼ਾਸ ਸੈੱਲਫ਼ ਡਿਫੈਂਸ ਟਰੇਨਿੰਗ ਦਾ ਫਿਨਾਲੇ ਬਹੁਤ ਹੀ ਸ਼ਲਾਘਾਯੋਗ ਰਿਹਾ¢ ਇਸ ਨਾਲ ਬੱਚੀਆਂ ਵਿਚ ਆਤਮਨਿਰਭਰਤਾ ਅਤੇ ਮਨੋਬਲ ਵਧਦਾ ਹੈ ਅਤੇ ਭਵਿੱਖ ਵਿਚ ਕਿਸੇ ਵੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ¢