26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਿਰਫ਼ 4 ਦਿਨਾਂ 'ਚ ਜਨਗਣਨਾ ਡਿਊਟੀ ਪੂਰੀ ਕਰਕੇ ਨਿਗਮ ਕਰਮਚਾਰੀਆਂ ਨੇ ਬਣਾਈ ਮਿਸਾਲ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਰਮਚਾਰੀ ਸ਼ੁਭਮ ਅਤੇ ਸਾਹਿਲ ਨੇ ਡਿਜੀਟਲ ਜਨਗਣਨਾ 2027 ਤਹਿਤ ਆਪਣੀ ਨਿਰਧਾਰਿਤ ਡਿਊਟੀ ਸਿਰਫ਼ ਚਾਰ ਦਿਨਾਂ ਵਿਚ ਪੂਰੀ ਕਰਕੇ ਮਿਸਾਲ ਕਾਇਮ ਕੀਤੀ ਹੈ | ਜਦਕਿ ਇਸ ਕੰਮ ਲਈ 15 ਮਈ ਤੋਂ 13 ਜੂਨ ਤਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ | ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਕੇ ਨਿਗਮ ਕਮਿਸ਼ਨਰ ਕਮ ਪਿ੍ੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਦੋਵੇਂ ਕਰਮਚਾਰੀਆਂ ਨੰੂ ਪ੍ਰਸੰਸਾ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਲਗਨ ਅਤੇ ਸਮਰਪਣ ਹੋਰ ਕਰਮਚਾਰੀਆਂ ਲਈ ਵੀ ਪੇ੍ਰਰਨਾ ਹੈ | ਇਸ ਮੌਕੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਸੁਪਰਡੈਂਟ ਤਰੁਣ ਗੋਇਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਆਤਮ ਰੱਖਿਆ ਦੀ ਸਿਖਲਾਈ ਨਾਲ ਬੱਚੀਆਂ ਦਾ ਮਨੋਬਲ ਵਧਦਾ ਹੈ-ਡੀ.ਸੀ. ਹਿਮਾਂਸ਼ੂ ਜੈਨ <br/> ਅਗਲੀ ਖ਼ਬਰ ਜੀ.ਏ.ਡੀ. ਅਕੈਡਮੀ ਨੇ ਇਨਵੈਸਟਿਚਰ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।