ਲਾਡੋਵਾਲ, 19 ਮਈ (ਬਲਬੀਰ ਸਿੰਘ ਰਾਣਾ)-ਪਿੰਡ ਲਾਦੀਆਂ ਖ਼ੁਰਦ ਵਿਖੇ ਜੀ.ਏ.ਡੀ. ਅਕੈਡਮੀ ਵਿਚ ਨਵੇਂ ਸਿੱਖਿਆ ਸੈਸ਼ਨ ਲਈ ਵਿਦਿਆਰਥੀ ਕੌਂਸਲ ਮੈਂਬਰਾਂ ਦੀ ਨਿਯੁਕਤੀ ਲਈ ਇਨਵੈਸਟਿਚਰ ਸਮਾਰੋਹ ਦਾ ਆਯੋਜਨ ਬੜੇ ਮਾਣ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਗੱਲਬਾਤ ਕਰਦਿਆਂ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਨੂੰ ਹੈੱਡ ਬੁਆਏ ਅਤੇ ਸਰਗੁਨਪ੍ਰੀਤ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ, ਜਦ ਕਿ ਇਨ੍ਹਾਂ ਤੋਂ ਇਲਾਵਾ ਡਿਪਟੀ ਹੈੱਡ ਬੁਆਏ ਅਤੇ ਡਿਪਟੀ ਹੈੱਡ ਗਰਲ ਨੂੰ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸÏਾਪੀਆਂ ਗਈਆਂ¢ ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਸ਼ਪਥ ਗ੍ਰਹਿਣ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿਚ ਕੌਂਸਲ ਮੈਂਬਰਾਂ ਨੇ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਸੇਵਾ ਕਰਨ ਦੀ ਸ਼ਪਥ ਵੀ ਲਈ | ਇਸ ਮÏਕੇ ਪਿ੍ੰਸੀਪਲ ਮੈਡਮ ਸੁਨੀਤਾ ਕੁਮਾਰੀ ਨੇ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਰੋਲ ਮਾਡਲ ਬਣਨ ਲਈ ਵੀ ਪ੍ਰੇਰਿਤ ਕੀਤਾ, ਜਦ ਕੇ ਇਸ ਸਮਾਰੋਹ ਨੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਟੀਮ ਵਰਕ, ਅਨੁਸ਼ਾਸਨ ਅਤੇ ਅਗਵਾਈ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ¢ ਇਸ ਸਮਾਰੋਹ ਦਾ ਅਧਿਆਪਕਾਂ, ਬੱਚਿਆਂ ਅਤੇ ਹੋਰਾਂ ਨੇ ਪੂਰਾ ਪੂਰਾ ਆਨੰਦ ਮਾਣਿਆ |