26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੀ.ਏ.ਯੂ. ਵਲੋਂ ਵਿਕਸਿਤ ਮੋਬਾਈਲ ਥਰਮੋਇਲੈਕਟਿ੍ਕ ਰੈਫਿ੍ਜਰੇਸ਼ਨ ਸਿਸਟਮ ਤਕਨੀਕ ਨੂੰ ਪੇਟੈਂਟ ਹਾਸਿਲ ਹੋਇਆ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਨੂੰ ਫਲਾਂ ਅਤੇ ਸਬਜ਼ੀਆਂ ਦੀ ਛੋਟੇ ਪੱਧਰ 'ਤੇ ਸੰਭਾਲ ਅਤੇ ਆਵਾਜਾਈ ਲਈ ਵਿਕਸਿਤ ਕੀਤੇ ਗਏ ਮੋਬਾਈਲ ਥਰਮੋਇਲੈਕਟਿ੍ਕ ਰੈਫਿ੍ਜਰੇਸ਼ਨ ਸਿਸਟਮ ਲਈ ਪੇਟੈਂਟ ਪ੍ਰਾਪਤ ਹੋਇਆ ਹੈ¢ ਇਹ ਵਾਤਾਵਰਨ ਪੱਖੀ ਤਕਨਾਲੋਜੀ ਫਲਾਂ ਅਤੇ ਸਬਜ਼ੀਆਂ ਦੀ ਤਾਜ਼ਗੀ ਅਤੇ ਪੋਸ਼ਣ ਗੁਣਾਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਵਿਚ ਮਦਦਗਾਰ ਸਾਬਤ ਹੋਵੇਗੀ¢ ਇਹ ਤਕਨਾਲੋਜੀ ਖ਼ਾਸ ਤÏਰ 'ਤੇ ਵਢਾਈ ਉਪਰੰਤ ਸੰਭਾਲ ਅਤੇ ਕੋਲਡ ਚੇਨ ਪ੍ਰਬੰਧਨ ਲਈ ਲਾਭਦਾਇਕ ਹੈ¢ ਇਹ ਰੈਫਿ੍ਜਰੇਸ਼ਨ ਸਿਸਟਮ ਪੈਲਟੀਅਰ ਇਫੈਕਟ ਦੇ ਸਿਧਾਂਤ 'ਤੇ ਕੰਮ ਕਰਦਾ ਹੈ, ਜਿਸ ਵਿਚ ਡਾਇਰੈਕਟ ਕਰੰਟ ਦੋ ਵੱਖ-ਵੱਖ ਸੈਮੀ ਕੰਡਕਟਰਾਂ 'ਚੋਂ ਲੰਘਣ ਨਾਲ ਠੰਡਕ ਪੈਦਾ ਹੁੰਦੀ ਹੈ¢ ਆਮ ਫ਼ਰਿਜਾਂ ਵਾਂਗ ਇਸ ਵਿਚ ਨਾ ਕੰਪਰੈਸ਼ਰ ਵਰਤਿਆ ਗਿਆ ਹੈ ਅਤੇ ਨਾ ਹੀ ਕੋਈ ਹਾਨੀਕਾਰਕ ਰੈਫਿ੍ਜਰੈਂਟ ਗੈਸ ਦਾ ਇਸਤੇਮਾਲ ਹੋਇਆ ਹੈ¢ ਇਸ ਕਰਕੇ ਇਹ ਤਕਨਾਲੋਜੀ ਵਾਤਾਵਰਨ ਲਈ ਸੁਰੱਖਿਅਤ ਹੈ¢ ਇਹ ਤਕਨਾਲੋਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੱਖ ਵਿਗਿਆਨੀ ਡਾ. ਗਗਨਦੀਪ ਕÏਰ ਸਿੱਧੂ, ਡਾ. ਚਾਵਨ ਪ੍ਰਸਾਦ, ਡਾ. ਐਮ.ਐਸ. ਆਲਮ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਦੀ ਟੀਮ ਵਲੋਂ ਸਾਂਝੇ ਤÏਰ 'ਤੇ ਵਿਕਸਿਤ ਕੀਤੀ ਗਈ ਹੈ¢ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਇਸ ਉਪਲਬਧੀ ਲਈ ਖੋਜ ਟੀਮ ਨੂੰ ਵਧਾਈ ਦਿੱਤੀ | ਡਾ. ਮਨਜੀਤ ਸਿੰਘ ਨੇ ਵੀ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਕਨਾਲੋਜੀ ਆਵਾਜਾਈ ਅਤੇ ਪਰਚੂਨ ਵਿੱਕਰੀ ਦÏਰਾਨ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਅਤੇ ਸੈੱਲਫ਼ ਲਾਈਫ਼ ਨੂੰ ਕਾਇਮ ਰੱਖਣ ਵਿਚ ਮਦਦਗਾਰ ਸਾਬਤ ਹੋਵੇਗੀ¢ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਇਹ ਕਿਸਾਨਾਂ, ਰੇਹੜੀ ਵਾਲਿਆਂ ਅਤੇ ਛੋਟੇ ਪੱਧਰ 'ਤੇ ਫਲ-ਸਬਜ਼ੀਆਂ ਵਿਕੇ੍ਰਤਾਵਾਂ ਲਈ ਸਟੋਰੇਜ ਅਤੇ ਮੋਬਾਈਲ ਠੰਡਕ ਯੂਨਿਟ ਵਜੋਂ ਲਾਭਦਾਇਕ ਸਾਬਤ ਹੋ ਸਕਦਾ ਹੈ¢ ਡਾ: ਖ਼ੁਸ਼ਦੀਪ ਧਰਨੀ ਸਹਾਇਕ ਨਿਰਦੇਸ਼ਕ ਤਕਨਾਲੋਜੀ ਸੈਲ ਅਤੇ ਡਾ ਤਰਸੇਮ ਚੰਦ ਮਿੱਤਲ ਮੁਖੀ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਵੀ ਖੋਜ ਟੀਮ ਦੀ ਪ੍ਰਸ਼ੰਸਾ ਕੀਤੀ¢

ਪਿਛਲੀ ਖ਼ਬਰ ਜੀ.ਏ.ਡੀ. ਅਕੈਡਮੀ ਨੇ ਇਨਵੈਸਟਿਚਰ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਦੇ ਵਿਦਿਆਰਥੀਆਂ ਨੇ ਮੀਡੀਆ ਜਗਤ ਨੂੰ ਜਾਣਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।