ਫੁੱਲਾਂਵਾਲ, 19 ਮਈ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਸਿੰਗਲਾ ਇਨਕਲੇਵ ਦੇ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੱਤਰਕਾਰਤਾ, ਅਖ਼ਬਾਰ ਪ੍ਰਕਾਸ਼ਨ ਅਤੇ ਮੀਡੀਆ ਦੇ ਕੰਮਕਾਜ ਬਾਰੇ ਆਪਣਾ ਗਿਆਨ ਵਧਾਉਣ ਲਈ ਟਿ੍ਬਿਊਨ, ਚੰਡੀਗੜ੍ਹ ਦਾ ਸਿੱਖਿਅਕ ਦੌਰਾ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਅਖ਼ਬਾਰ ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦੇ ਹੋਏ ਖ਼ਬਰਾਂ ਇਕੱਠੀਆਂ ਕਰਨ, ਸੰਪਾਦਨ, ਡਿਜ਼ਾਇਨਿੰਗ ਅਤੇ ਛਪਾਈ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਵਿਦਿਆਰਥੀਆਂ ਨੂੰ ਟਿ੍ਬਿਊਨ ਦੇ ਮੁਖੀ ਕਰਮਵੀਰ ਸਿੰਘ ਨੇ ਮੀਡੀਆ ਉਦਯੋਗ ਦੇ ਕਾਰਜ-ਤਰੀਕਿਆਂ ਅਤੇ ਪੱਤਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਕੀਮਤੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸਵਾਲ ਪੁੱਛੇ ਅਤੇ ਪ੍ਰੈੱਸ ਤੇ ਪ੍ਰਕਾਸ਼ਨ ਇਕਾਈਆਂ ਦੀ ਕਾਰਗੁਜ਼ਾਰੀ ਨੂੰ ਬੜੀ ਦਿਲਚਸਪੀ ਨਾਲ ਦੇਖਿਆ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿੱਖਿਅਕ ਦੌਰੇ ਵਿਦਿਆਰਥੀਆਂ ਨੂੰ ਜਮਾਤਾਂ ਤੋਂ ਬਾਹਰ ਅਸਲ ਜੀਵਨ ਦੇ ਸਿਖਲਾਈ ਭਰੇ ਅਨੁਭਵ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀ ਵੱਖ-ਵੱਖ ਰੋਜ਼ਗਾਰ ਖੇਤਰਾਂ ਬਾਰੇ ਸਮਝ ਨੂੰ ਹੋਰ ਵਿਸਤਰਿਤ ਬਣਾਉਂਦੇ ਹਨ |