25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੀ.ਏ.ਯੂ. ਨੇ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਵਾਇਆ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ, ਪੀ.ਏ.ਯੂ. ਦੇ ਸਹਿਯੋਗ ਨਾਲ ਪੰਜ ਦਿਨਾਂ ਦਾ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ 55 ਸਿੱਖਿਆਰਥੀਆਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਕੋਰਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਖੁੰਬਾਂ ਦੀ ਖੇਤੀ ਇਕ ਬਹੁਤ ਲਾਹੇਵੰਦ ਵਾਲਾ ਕਿੱਤਾ ਹੈ, ਜਿਸ ਨੂੰ ਕਰਕੇ ਇਕ ਸਫਲ ਉਦਮੀ ਵਜੋਂ ਆਪਣੀ ਵਿਲੱਖਣ ਪਹਿਚਾਣ ਕਾਇਮ ਕੀਤੀ ਜਾ ਸਕਦੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਨਾ ਸਿਰਫ਼ ਖੁੰਬਾਂ ਦੀ ਕਾਸ਼ਤ ਤੱਕ ਸੀਮਤ ਰਹਿੰਦੇ ਹੋਏ, ਸਗੋਂ ਖੁੰਬਾਂ ਦੀ ਪ੍ਰੋਸੈਸਿੰਗ ਕਰਕੇ ਜਿਵੇਂ ਕਿ ਖੁੰਬਾਂ ਦਾ ਪਾਊਡਰ, ਆਚਾਰ ਅਤੇ ਹੋਰ ਵੀ ਪÏਸ਼ਟਿਕ ਉਤਪਾਦ ਤਿਆਰ ਕਰਕੇ ਚੋਖਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ | ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕÏਰ ਨੇ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਇਸ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਸਾਲ ਵਿਚ ਦੋ ਵਾਰ ਸਿਖਲਾਈ ਕੋਰਸ ਕਰਵਾਉਂਦਾ ਹੈ | ਸਿੱਖਿਆਰਥੀ ਇਸ ਸੈਂਟਰ ਵਲੋਂ ਕਰਵਾਏ ਜਾਂਦੇ ਕੋਰਸਾਂ ਦਾ ਭਰਪੂਰ ਲਾਹਾ ਲੈਂਦੇ ਹਨ | ਉਨ੍ਹਾਂ ਨੇ ਦੱਸਿਆ ਕਿ ਇਸ ਕੋਰਸ ਵਿਚ ਮਾਈਕਰੋਬਾਇਓਲੋਜੀ ਵਿਭਾਗ ਤੋਂ ਡਾ. ਸ਼ਿਵਾਨੀ ਸ਼ਰਮਾ, ਡਾ. ਜਸਪ੍ਰੀਤ ਕÏਰ ਅਤੇ ਡਾ. ਐਨਾ ਗੋਇਲ, ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਸੋਨਿਕਾ ਸ਼ਰਮਾ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਅਰਸ਼ਦੀਪ ਸਿੰਘ, ਸਕੂਲ ਆਫ ਬਿਜ਼ਨਸ ਸਟੱਡੀਜ਼ ਤੋਂ ਡਾ. ਰਾਕੇਸ਼ ਰਾਠÏਰ, ਕੀਟ ਵਿਗਿਆਨ ਵਿਭਾਗ ਤੋਂ ਡਾ. ਅਨੁਰੀਤ ਕÏਰ ਚੰਦੀ ਅਤੇ ਡਾ. ਜਸਪ੍ਰੀਤ ਕÏਰ ਗਿੱਲ ਸਿੱਧੂ ਬਾਗ਼ਬਾਨੀ ਵਿਭਾਗ (ਪੰਜਾਬ ਸਰਕਾਰ) ਨੇ ਵੱਖ-ਵੱਖ ਵਿਸ਼ਿਆਂ ਉਪਰ ਸਿੱਖਿਆਰਥੀਆਂ ਨੂੰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ | ਡਾ. ਕੁਲਵੀਰ ਕÏਰ ਅਤੇ ਕੰਵਲਜੀਤ ਕÏਰ ਨੇ ਖੁੰਬਾਂ ਦਾ ਅਚਾਰ ਬਣਾਉਣ ਦੀ ਵਿਧੀ ਪ੍ਰੈਕਟੀਕਲ ਤਰੀਕੇ ਨਾਲ ਸਾਂਝੀ ਕੀਤੀ | ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਕੋਰਸ ਬਾਰੇ ਚਾਨਣਾ ਪਾਇਆ | ਅੰਤ ਵਿਚ ਕੰਵਲਜੀਤ ਕÏਰ ਨੇ ਸਾਰੇ ਸਿੱਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿੱਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿਚ ਅਪਣਾ ਕੇ ਸਫਲ ਉਦਮੀ ਬਣਨ ਦੀ ਸਲਾਹ ਦਿੱਤੀ |

ਪਿਛਲੀ ਖ਼ਬਰ ਘਰ 'ਚੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ, ਨਕਦੀ ਅਤੇ ਪਿਸਤੌਲ ਚੋਰੀ <br/> ਅਗਲੀ ਖ਼ਬਰ ਕੁੰਭਕਰਨੀ ਨੀਂਦ ਤੋਂ ਜਾਗਿਆ ਨਿਗਮ ਪ੍ਰਸ਼ਾਸਨ! <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।