25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੁੰਭਕਰਨੀ ਨੀਂਦ ਤੋਂ ਜਾਗਿਆ ਨਿਗਮ ਪ੍ਰਸ਼ਾਸਨ! <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪੁਰਾਣੇ ਸਬਜ਼ੀ ਮੰਡੀ ਚੌਕ ਨੇੜੇ ਲੰਬੇ ਸਮੇਂ ਤੋਂ ਟੁੱਟੇ ਪਏ ਡਿਵਾਈਡਰ ਆਖਰਕਾਰ ਨਗਰ ਨਿਗਮ ਪ੍ਰਸ਼ਾਸਨ ਦੀ ਨਜ਼ਰ ਵਿਚ ਆ ਗਏ ਹਨ | ਕਾਫ਼ੀ ਸਮੇਂ ਤੋਂ ਖਸਤਾਹਾਲ ਵਿਚ ਪਏ ਇਨ੍ਹਾਂ ਡਿਵਾਈਡਰਾਂ ਦੀ ਮੁਰੰਮਤ ਦਾ ਕੰਮ ਹੁਣ ਨਿਗਮ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ | ਇਲਾਕਾ ਵਾਸੀਆਂ ਮੁਤਾਬਿਕ ਇਹ ਡਿਵਾਈਡਰ ਕਈ ਮਹੀਨਿਆਂ ਤੋਂ ਟੁੱਟੇ ਹੋਏ ਸਨ ਅਤੇ ਇਨ੍ਹਾਂ ਵਿਚ ਗੰਦਗੀ ਇਕੱਠੀ ਰਹਿੰਦੀ ਸੀ, ਜਿਸ ਕਾਰਨ ਇਲਾਕੇ ਦੀ ਸਫ਼ਾਈ ਅਤੇ ਸੰੁਦਰਤਾ 'ਤੇ ਮਾੜਾ ਅਸਰ ਪੈ ਰਿਹਾ ਸੀ | ਹਾਲਾਂਕਿ ਨਗਰ ਨਿਗਮ ਵਲੋਂ ਸ਼ਹਿਰ ਵਿਚ ਲਗਾਤਾਰ ਸਫ਼ਾਈ ਮੁਹਿੰਮਾਂ ਚਲਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਇਨ੍ਹਾਂ ਟੁੱਟੇ ਡਿਵਾਈਡਰਾਂ ਵੱਲ ਕਦੇ ਗੰਭੀਰ ਧਿਆਨ ਨਹੀਂ ਦਿੱਤਾ ਗਿਆ | ਹੁਣ ਅਚਾਨਕ ਨਿਗਮ ਪ੍ਰਸ਼ਾਸਨ ਵਲੋਂ ਡਿਵਾਈਡਰਾਂ ਦੀ ਮੁਰੰਮਤ ਸ਼ੁਰੂ ਕਰਨ ਨਾਲ ਲੋਕਾਂ ਵਿਚ ਚਰਚਾ ਛਿੜ ਗਈ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਹੀ ਇਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਤਾਂ ਇਲਾਕੇ ਵਿਚ ਗੰਦਗੀ ਅਤੇ ਹਾਦਸਿਆਂ ਦੇ ਖਤਰੇ ਨੰੂ ਘਟਾਇਆ ਜਾ ਸਕਦਾ ਸੀ |

ਪਿਛਲੀ ਖ਼ਬਰ ਪੀ.ਏ.ਯੂ. ਨੇ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਵਾਇਆ <br/> ਅਗਲੀ ਖ਼ਬਰ ਜਸਪਾਲ ਸਿੰਘ ਗਿਆਸਪੁਰਾ ਨੇ ਸੁਖਦੇਵ ਨਗਰ ਲੁਹਾਰਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।