13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ਼ੱਕੀ ਹਾਲਾਤਾਂ 'ਚ 14 ਸਾਲ ਦੀ ਲੜਕੀ ਵਲੋਂ ਖ਼ੁਦਕੁਸ਼ੀ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ 'ਚ ਇੱਕ 14 ਸਾਲ ਦੀ ਲੜਕੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਲੜਕੀ ਦੀ ਸ਼ਨਾਖਤ ਸੁਹਾਨਾ ਪੁੱਤਰੀ ਸੁਨੀਲ ਕੁਮਾਰ ਵਜੋਂ ਕੀਤੀ ਗਈ ਹੈ, ਉਹ ਨÏਵੀਂ ਕਲਾਸ ਵਿੱਚ ਪੜ੍ਹਦੀ ਸੀ | ਪੁਲਿਸ ਅਨੁਸਾਰ ਲੜਕੀ ਸੁਹਾਨਾ ਪੜ੍ਹਾਈ 'ਚੋਂ ਕਮਜ਼ੋਰ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿ ਰਹੀ ਸੀ, ਅੱਜ ਸ਼ਾਮ ਉਸ ਨੇ ਆਪਣੇ ਘਰ ਵਿੱਚ ਹੀ ਫਾਹਾ ਲਗਾ ਲਿਆ, ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾ ਦੇ ਦਿੱਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ, ਪੁਲਿਸ ਵੱਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਲੜਕੀ ਦਾ ਪਿਤਾ ਬੈਗ ਬਣਾਉਂਦਾ ਕੰਮ ਕਰਦਾ ਹੈ¢

ਪਿਛਲੀ ਖ਼ਬਰ ਸੀ.ਪੀ. ਆਈ. ਵਲੋਂ ਈਦ ਦੇ ਮੌਕੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ <br/> ਅਗਲੀ ਖ਼ਬਰ ਪੁਸਤਕ 'ਜਿਨ੍ਹਾਂ ਨੈਣ ਨੀਂਦਰਾਵਾਲੇ' ਭਲਕੇ ਹੋਵੇਗੀ ਲੋਕ ਅਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।