12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਨਿਗਮ 'ਚ ਟਿਊਬਵੈੱਲ ਆਪੇ੍ਰਟਰਾਂ ਦੀ ਭਰਤੀ ਦਾ ਮਾਮਲਾ ਲਟਕਿਆ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਿਚ ਟਿਊਬਵੈੱਲ ਆਪੇ੍ਰਟਰਾਂ ਦੀ ਨਿਯੁਕਤੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ | ਜਾਣਕਾਰੀ ਅਨੁਸਾਰ ਵੱਖ-ਵੱਖ ਵਾਰਡਾਂ ਵਿਚ ਟਿਊਬਵੈੱਲ ਆਪ੍ਰੇਟਰ ਰੱਖਣ ਲਈ ਇਲਾਕਾ ਕੌਂਸਲਰਾਂ ਵਲੋਂ ਪ੍ਰਸਤਾਵ ਭੇਜੇ ਗਏ ਸਨ, ਜਿਨ੍ਹਾਂ ਨੰੂ ਬਾਅਦ ਵਿਚ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਅੱਗੇ ਰੱਖਿਆ ਗਿਆ | ਵਿੱਤ ਤੇ ਠੇਕਾ ਕਮੇਟੀ ਨੇ ਇਸ ਮਾਮਲੇ 'ਤੇ ਅੰਤਿਮ ਫ਼ੈਸਲਾ ਲੈਣ ਲਈ ਇਕ ਵੱਖਰੀ ਕਮੇਟੀ ਦਾ ਗਠਨ ਕੀਤਾ ਸੀ | ਇਸ ਕਮੇਟੀ ਨੰੂ ਟਿਊਬਵੈੱਲ ਆਪੇ੍ਰਟਰਾਂ ਦੀ ਨਿਯੁਕਤੀ ਸੰਬੰਧੀ ਪ੍ਰਕਿਰਿਆ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ | ਇਸ ਦੇ ਲਈ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਵਲੋਂ ਆਪਣੇ ਇਲਾਕਿਆਂ ਅਨੁਸਾਰ ਟਿਊਬਵੈੱਲ ਆਪੇ੍ਰਟਰਾਂ ਦੀਆਂ ਲਿਸਟਾਂ ਵੀ ਭੇਜ ਦਿੱਤੀਆਂ ਗਈਆਂ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕਮੇਟੀ ਵਲੋਂ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ | ਨਿਗਮ ਅੰਦਰ ਹੁਣ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਕਮੇਟੀ ਬਣ ਚੁੱਕੀ ਹੈ ਅਤੇ ਕੌਂਸਲਰਾਂ ਵਲੋਂ ਲੋੜੀਂਦੀਆਂ ਲਿਸਟਾਂ ਵੀ ਭੇਜ ਦਿੱਤੀਆਂ ਗਈਆਂ ਹਨ ਤਾਂ ਫਿਰ ਨਿਯੁਕਤੀ ਪ੍ਰਕਿਰਿਆ ਨੰੂ ਅੱਗੇ ਕਿਉਂ ਨਹੀਂ ਵਧਾਇਆ ਜਾ ਰਿਹਾ | ਟਿਊਬਵੈੱਲ ਪ੍ਰਬੰਧਨ ਨੰੂ ਰਵਾਇਤੀ ਤੌਰ 'ਤੇ ਇਲਾਕਾ ਕੌਂਸਲਰਾਂ ਦੇ ਅਧਿਕਾਰ ਖੇਤਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਇਸੇ ਕਰਕੇ ਕੌਂਸਲਰਾਂ ਵਲੋਂ ਆਪਣੇ ਇਲਾਕਿਆਂ ਲਈ ਆਪੇ੍ਰਟਰਾਂ ਦੇ ਨਾਂਅ ਸਿਫਾਰਸ਼ ਕੀਤੇ ਗਏ ਸਨ | ਇਸ ਦੇ ਬਾਵਜੂਦ ਮਾਮਲਾ ਲੰਬੇ ਸਮੇਂ ਤੋਂ ਪੈਂਡਿੰਗ ਰਹਿਣ ਕਾਰਨ ਹੁਣ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਣ ਲੱਗ ਪਏ ਹਨ | ਇਸ ਦੇ ਨਾਲ ਹੀ ਨਿਗਮ ਅੰਦਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕੁੱਝ ਵਾਰਡਾਂ ਵਿਚ ਵਿਧਾਇਕ ਪੱਧਰ 'ਤੇ ਹੋ ਰਹੀ ਦਖ਼ਲਅੰਦਾਜ਼ੀ ਨੇ ਮਾਮਲੇ ਨੰੂ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ | ਹਾਲਾਂਕਿ ਇਸ ਸੰਬੰਧੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋਈ |
ਕੀ ਕਹਿਣਾ ਹੈ ਕੌਂਸਲਰ ਗੌਰਵ ਭੱਟੀ ਦਾ
ਇਸ ਸੰਬੰਧੀ ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਪਿਛਲੇ 17 ਮਹੀਨਿਆਂ ਤੋਂ ਟਿਊਬਵੈੱਲ ਆਪੇ੍ਰਟਰਾਂ ਦੀ ਭਰਤੀ ਲਟਕਣਾ ਨਗਰ ਨਿਗਮ ਦੀ ਲਾਪਰਵਾਹੀ 'ਤੇ ਵੱਡਾ ਸਵਾਲ ਹੈ | ਉਨ੍ਹਾਂ ਕਿਹਾ ਕਿ ਟਿਊਬਵੈੱਲ ਪ੍ਰਬੰਧਨ ਇਲਾਕਾ ਕੌਂਸਲਰਾਂ ਦੇ ਅਧਿਕਾਰ ਖੇਤਰ ਨਾਲ ਸੰਬੰਧਿਤ ਮਸਲਾ ਹੈ ਅਤੇ ਕੌਂਸਲਰਾਂ ਵਲੋਂ ਹੀ ਆਪੇ੍ਰਟਰਾਂ ਦੀ ਸਿਫਾਰਸ਼ ਕੀਤੀ ਗਈ ਸੀ, ਪਰ ਆਪੇ੍ਰਟਰਾਂ ਦੀ ਭਰਤੀ ਨਾ ਹੋਣਾ ਨਗਰ ਨਿਗਮ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਾ ਹੈ |
ਕੀ ਕਹਿਣਾ ਹੈ ਕਿ ਕੌਂਸਲਰ ਰੁਚੀ ਵਿਕਾਸ ਗੁਲਾਟੀ ਦਾ
ਜਦ ਇਸ ਸੰਬੰਧੀ ਕੌਂਸਲਰ ਰੁਚੀ ਵਿਕਾਸ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਉਕਤ ਮਾਮਲੇ 'ਤੇ ਚਿੰਤਾ ਜਤਾਈ ਗਈ | ਉਨ੍ਹਾਂ ਕਿਹਾ ਕਿ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਵਲੋ ਆਪਣੇ ਇਲਾਕਿਆਂ ਅਨੁਸਾਰ ਆਪੇ੍ਰਟਰਾਂ ਦੀਆਂ ਲਿਸਟਾਂ ਭੇਜੀਆਂ ਜਾ ਚੱੁਕੀਆਂ ਹਨ ਅਤੇ ਇਸ ਮਾਮਲੇ ਲਈ ਕਮੇਟੀ ਵੀ ਬਣਾਈ ਗਈ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਬਣਾਈ ਗਈ ਕਮੇਟੀ ਜਲਦ ਮੀਟਿੰਗਾਂ ਕਰਕੇ ਟਿਊਬਵੈੱਲ ਆਪੇ੍ਰਟਰਾਂ ਦੀ ਭਰਤੀ ਸੰਬੰਧੀ ਫ਼ੈਸਲਾ ਲਵੇ ਤਾਂ ਜੋ ਲੰਬੇ ਸਮੇਂ ਤੋਂ ਪੈਡਿੰਗ ਪਈ ਪ੍ਰਕਿਰਿਆ ਨੂੰ ਪੂਰਾ

ਪਿਛਲੀ ਖ਼ਬਰ ਵਿਦੇਸ਼ ਪੜ੍ਹਾਈ ਕਰਨ ਦੇ ਰੁਝਾਨ ਨੇ ਆਖ਼ਰੀ ਸਾਹਾਂ 'ਤੇ ਪਹੁੰਚਾਇਆ ਭਾਈ ਨਗਾਹੀਆ ਸਿੰਘ ਗਰਲਜ਼ ਕਾਲਜ ਆਲਮਗੀਰ <br/> ਅਗਲੀ ਖ਼ਬਰ ਸੈਕਟਰ 32-ਏ 'ਚ 2 ਦਿਨਾਂ ਤੋਂ ਬਿਜਲੀ ਨਾ ਆਉਣ 'ਤੇ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੱਢੀ ਭੜਾਸ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।