12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਿਦੇਸ਼ ਪੜ੍ਹਾਈ ਕਰਨ ਦੇ ਰੁਝਾਨ ਨੇ ਆਖ਼ਰੀ ਸਾਹਾਂ 'ਤੇ ਪਹੁੰਚਾਇਆ ਭਾਈ ਨਗਾਹੀਆ ਸਿੰਘ ਗਰਲਜ਼ ਕਾਲਜ ਆਲਮਗੀਰ <br/>

ਭਾਈ ਨਗਾਹੀਆ ਸਿੰਘ ਐਜੂਕੇਸ਼ਨ ਕਾਲਜ ਆਲਮਗੀਰ ਦੇ ਮੁੱਖ ਗੇਟ ਦਾ ਦਿ੍ਸ਼¢ <br/> ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਤੇ ਸਰਪੰਚ ਕਰਨਜੋਤ ਸਿੰਘ ਗਰੇਵਾਲ, ਸੈਕਟਰੀ ਰਣਜੀਤ ਸਿੰਘ ਗਰੇਵਾਲ, ਚਰਨ ਸਿੰਘ ਚੱਕੀ ਵਾਲੇ ਅਤੇ ਹੋਰ ਪਤਵੰਤੇ ਸੱਜਣ¢ ਤਸਵੀਰਾਂ-ਜਰਨੈਲ ਸਿੰਘ ਪੱਟੀ <br/> 29-05-2026
ਆਲਮਗੀਰ, 28 ਮਈ (ਜਰਨੈਲ ਸਿੰਘ ਪੱਟੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਥਾਨਕ ਪਿੰਡ ਆਲਮਗੀਰ ਦੀ ਧਰਤੀ 'ਤੇ ਨੀਲਾ ਘੋੜਾ ਭੇਟ ਕਰਨ ਵਾਲੇ ਸ਼ਰਧਾਲੂ ਸਿੱਖ ਭਾਈ ਨਗਾਹੀਆ ਸਿੰਘ ਦੀ ਯਾਦ ਵਿਚ ਸਥਾਪਿਤ ਭਾਈ ਨਗਾਹੀਆ ਸਿੰਘ ਐਜੂਕੇਸ਼ਨ ਕਾਲਜ ਫ਼ਾਰ ਗਰਲਜ਼ ਆਲਮਗੀਰ ਵਿਖੇ ਵਿਦਿਆਰਥਣਾਂ ਦੀ ਘਾਟ ਕਾਰਨ ਕਾਲਜ ਦੀ ਤਰਸਯੋਗ ਹਾਲਤ ਤੋਂ ਦੁਖੀ ਪਿੰਡ ਦੀ ਪੰਚਾਇਤ ਅਤੇ ਭਾਈ ਨਗਾਹੀਆ ਸਿੰਘ ਐਜੂਕੇਸ਼ਨ ਟਰੱਸਟ ਦੀ ਟੀਮ ਵਲੋਂ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਕਾਲਜ ਦਾ ਸਮੁੱਚਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਲਈ ਪੁਰਜ਼ੋਰ ਅਪੀਲ ਕੀਤੀ ਹੈ ¢ ਆਲਮਗੀਰ ਪਿੰਡ ਦੇ ਸਰਪੰਚ ਅਤੇ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਕਰਨਜੋਤ ਸਿੰਘ ਗਰੇਵਾਲ, ਸੈਕਟਰੀ ਰਣਜੀਤ ਸਿੰਘ ਗਰੇਵਾਲ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਸੁਵਿੰਦਰ ਸਿੰਘ ਗਿੱਲ, ਐਸ.ਡੀ.ਓ. ਅਮਰ ਸਿੰਘ ਗਰੇਵਾਲ ਮਾਸਟਰ ਸੁਭਾਸ਼ ਚੰਦ, ਚਰਨ ਸਿੰਘ ਚੱਕੀ ਵਾਲੇ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵੰਤ ਸਿੰਘ, ਕੁਲਵੰਤ ਸਿੰਘ ਕਾਂਤ, ਅਰਵਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨ 1988 ਦÏਰਾਨ ਪਿੰਡ ਆਲਮਗੀਰ ਅਤੇ ਨਜ਼ਦੀਕੀ ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਮਿਲ ਕੇ ਲੜਕੀਆਂ ਦੀ ਉੱਚ ਸਿੱਖਿਆ ਲਈ ਕਾਲਜ ਦਾ ਨਿਰਮਾਣ ਕਾਰਜ ਪੰਚਾਇਤੀ ਜ਼ਮੀਨ 'ਤੇ ਸ਼ੁਰੂ ਕਰਵਾਇਆ ਸੀ ਅਤੇ ਸੰਨ 1991 ਦÏਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵ: ਜਥੇਦਾਰ ਗੁਰਚਰਨ ਸਿੰਘ ਟÏਹੜਾ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਕੇ ਕਾਲਜ ਦੀ ਆਰੰਭਤਾ ਕਰਵਾਈ ਸੀ ¢ ਉਨ੍ਹਾਂ ਦੱਸਿਆ ਕਿ ਸਰਕਾਰੀ ਮਾਨਤਾ ਪ੍ਰਾਪਤ ਕਾਲਜ ਦੀ ਇਮਾਰਤ ਅਤੇ ਗਰਾਊਾਡ ਲਗਭਗ 6 ਕਿੱਲਿਆਂ ਵਿਚ ਫੈਲਿਆ ਹੋਇਆ ਹੈ, ਜਿਸ ਦਾ ਸਮੁੱਚਾ ਪ੍ਰਬੰਧ ਟਰੱਸਟ ਅਧੀਨ ਚੱਲਦਾ ਰਿਹਾ ਹੈ, ਪ੍ਰੰਤੂ ਸਮੇਂ ਦੇ ਰੁਝਾਨ ਅਨੁਸਾਰ ਲੜਕੀਆਂ ਵਲੋਂ ਉਚ ਸਿੱਖਿਆ ਲਈ ਵਿਦੇਸ਼ਾਂ ਦਾ ਰੁੱਖ ਕੀਤੇ ਜਾਣ ਕਾਰਨ ਕਾਲਜ ਵਿਚ ਵਿਦਿਆਰਥਣਾਂ ਦੀ ਗਿਣਤੀ ਦਿਨ-ਬ-ਦਿਨ ਘਟਣੀ ਸ਼ੁਰੂ ਹੋ ਗਈ, ਜਿਸ ਕਾਰਨ ਕਾਲਜ ਬੀਤੇ ਕੁੱਝ ਸਾਲਾਂ ਤੋਂ ਬੰਦ ਪਿਆ ਹੈ¢ ਕਾਲਜ ਸਬੰਧੀ ਸੂਬਾ ਸਰਕਾਰ ਨੂੰ ਲਿਖੇ ਪੱਤਰ ਅਨੁਸਾਰ ਪਿੰਡ ਆਲਮਗੀਰ, ਚੁੱਪਕੀ, ਕੈਂਡ, ਜੱਸੋਵਾਲ, ਸਰੀਂਹ ਅਤੇ ਦੁਲੇਅ ਪਿੰਡ ਦੀਆਂ ਪੰਚਾਇਤਾਂ ਨੇ ਸਾਂਝੇ ਤÏਰ 'ਤੇ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਲਾਕੇ ਦੀਆਂ ਲੜਕੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਕਾਲਜ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਮੁੜ ਤੋਂ ਕਾਲਜ ਨੂੰ ਲੀਹਾਂ 'ਤੇ ਲਿਆਉਣ ਲਈ ਉਪਰਾਲਾ ਕਰੇ ਤਾਂ ਜੋ ਇਲਾਕੇ ਦੀਆਂ ਗ਼ਰੀਬ ਅਤੇ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਉਚ ਸਿੱਖਿਆ ਲਈ ਦੂਰ ਦੁਰੇਡੇ ਨਾ ਜਾਣਾ ਪਵੇ¢ ਉਕਤ ਪਤਵੰਤੇ ਸੱਜਣਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕਾਲਜ ਨੂੰ ਮੁੜ ਤੋਂ ਲੀਹਾਂ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਲਾਕੇ ਦੇ ਐਨ.ਆਰ.ਆਈ. ਭਰਾਵਾਂ ਅਤੇ ਪੰਚਾਇਤਾਂ ਵਲੋਂ ਬਣਦਾ ਯੋਗਦਾਨ ਪਾਇਆ ਜਾਵੇਗਾ¢


ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਨੌਜਵਾਨ ਲਾਪਤਾ ਅਗਲੀ ਖ਼ਬਰ ਨਗਰ ਨਿਗਮ 'ਚ ਟਿਊਬਵੈੱਲ ਆਪੇ੍ਰਟਰਾਂ ਦੀ ਭਰਤੀ ਦਾ ਮਾਮਲਾ ਲਟਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।