14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

-ਮਾਮਲਾ ਨੈਸ਼ਨਲ ਹਾਈਵੇਅ ਦੀ ਸਰਵਿਸ ਲੇਨ 'ਤੇ ਪੁੱਟੇ ਲੰਬੇ ਟੋਏ ਦਾ- ਬੈਂਕ ਸਾਹਮਣੇ ਪੁੱਟਿਆ ਲੰਬਾ ਟੋਇਆ ਬਣ ਸਕਦਾ ਹੈ ਲੋਕਾਂ ਦੀ ਜਾਨ ਦਾ ਖੌ-ਬਿਸ਼ਨੋਈ <br/>

ਅਜੀਤ ਡੈਸਕ 30-05-2026
ਲਾਡੋਵਾਲ, 29 ਮਈ (ਬਲਬੀਰ ਸਿੰਘ ਰਾਣਾ)-ਕਸਬਾ ਲਾਡੋਵਾਲ ਦੇ ਮੁੱਖ ਚੌਕ ਸਰਵਿਸ ਲਾਈਨ 'ਤੇ ਕਈ ਦਿਨ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵਲੋਂ ਸੜਕ ਪੁੱਟ ਕੇ ਡੂੰਘੇ ਟੋਏ ਬਣਾਏ ਗਏ ਹਨ, ਪਰ ਕਰੀਬ 24-25 ਦਿਨ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਸਰਵਿਸ ਲੇਨ 'ਤੇ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ | ਇਨ੍ਹਾਂ ਟੋਇਆਂ ਵਿਚ ਰੋਜ਼ਾਨਾ ਕਦੇ ਕੋਈ ਰਾਹਗੀਰ ਡਿਗ ਜਾਂਦਾ ਹੈ ਅਤੇ ਕਦੇ ਦੋਪਹੀਆ ਵਾਹਨ ਡਿਗ ਜਾਂਦੇ ਹਨ, ਲੋਕ ਇਨ੍ਹਾਂ ਟੋਇਆਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ, ਪੰ੍ਰਤੂ ਐਨ.ਐਚ.ਏ.ਆਈ. ਦੇ ਕਿਸੇ ਵੀ ਅਧਿਕਾਰੀ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ, ਜਦ ਕਿ ਲੋਕ ਟੋਏ ਤੋਂ ਬੇਹੱਦ ਦੁਖੀ ਹਨ | ਉਕਤ ਵਿਚਾਰ ਇਲਾਕਾ ਨਿਵਾਸੀਆਂ ਪੰਚਾਇਤ ਮੈਂਬਰ ਬਲਵੀਰ ਕੁਮਾਰ ਬਿੱਲਾ, ਮਦਨ ਲਾਲ, ਸਾਬਕਾ ਬਲਾਕ ਸੰਮਤੀ ਮੈਂਬਰ ਵਰਿੰਦਰ ਕੁਮਾਰ ਲਾਡੋਵਾਲ, ਜਗਦੀਸ਼ ਲਾਲ ਕਲਿਆਣ, ਚੇਤਨ ਕੁਮਾਰ, ਅਕਸ਼ੇ ਕੁਮਾਰ, ਚਮਨ ਲਾਲ, ਮਾਨਿਕ ਕੁਮਾਰ ਅਤੇ ਪੁਨੀਤ ਕਲਿਆਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਸਬੰਧੀ ਹਾਈਵੇਅ ਦੇ ਕਰਮਚਾਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਾਂ, ਲੇਕਿਨ 'ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਨਾ ਤਾਂ ਲੋਕਾਂ ਦੀ ਕੋਈ ਸੁਣਵਾਈ ਹੋਈ ਹੈ ਅਤੇ ਨਾ ਹੀ ਇਨ੍ਹਾਂ ਟੋਇਆਂ ਦਾ ਕੋਈ ਹੱਲ ਹੋਇਆ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਸਬੇ ਦੇ ਲੋਕਾਂ ਵਲੋਂ ਐਨ.ਐਚ.ਏ.ਆਈ. ਦੀ ਪ੍ਰੋਜੈਕਟ ਹੈੱਡ ਮੈਡਮ ਪਿ੍ਅੰਕਾ ਮੀਨਾ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਅਪੀਲ ਵੀ ਕੀਤੀ ਗਈ ਸੀ, ਲੇਕਿਨ ਉਸ ਦੀ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਇਸ ਸਮੱਸਿਆ ਤੋਂ ਰਾਹਤ ਨਾ ਮਿਲਣ ਕਰਕੇ ਲੋਕਾਂ ਵਿਚ ਹਾਈਵੇ ਦੇ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |
ਕੀ ਕਹਿਣਾ ਹੈ ਐਸ.ਬੀ.ਆਈ. ਬੈਂਕ ਮੈਨੇਜਰ ਦਾ
ਭਾਰਤੀਯ ਸਟੇਟ ਬੈਂਕ ਆਫ ਇੰਡੀਆ ਦੇ ਬੈਂਕ ਮੈਨੇਜਰ ਵਿਪਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਬੈਂਕ ਦੇ ਬਿਲਕੁਲ ਸਾਹਮਣੇ ਇਹ ਡੂੰਘਾ ਟੋਇਆ ਰਾਤ ਵੇਲੇ ਐਨ. ਐਚ. ਏ. ਆਈ. ਦੀ ਜੇ.ਸੀ.ਬੀ. ਦੁਆਰਾ ਪੁੱਟਿਆ ਗਿਆ, ਜਿਹੜਾ ਕਿਸੇ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਮੈਨੇਜਰ ਬਿਸ਼ਨੋਈ ਮੁਤਾਬਿਕ ਬੈਂਕ ਵਿਚ ਲੈਣ-ਦੇਣ ਕਰਨ ਆਉਣ ਵਾਲੇ ਬਜ਼ੁਰਗਾਂ ਅਤੇ ਬਿਮਾਰ ਖਾਤਾ ਧਾਰਕਾਂ ਜਿਹੜੇ ਕਿ ਈ- ਰਿਕਸ਼ਾ ਜਾਂ ਥ੍ਰੀ ਵੀਲ੍ਹਰ 'ਤੇ ਬੈਂਕ ਆਉਂਦੇ ਹਨ, ਨੂੰ ਲੰਘਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਖਾਤਾ ਧਾਰਕਾਂ ਦੇ ਵਾਹਨ ਇਹਨਾਂ ਟੋਇਆਂ ਵਿਚ ਪਲਟ ਰਹੇ ਹਨ | ਬੈਂਕ ਮੈਨੇਜਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਈਵੇਅ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਜਾਨ ਦੇ ਖੌ ਬਣੇ ਇਨ੍ਹਾਂ ਟੋਇਆਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਇੱਥੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਖੁਦ ਨੈਸ਼ਨਲ ਹਾਈਵੇਅ ਅਥਾਰਟੀ ਦੀ ਹੀ ਹੋਵੇਗੀ |

ਪਿਛਲੀ ਖ਼ਬਰ ਲੁਧਿਆਣਾ ਦੇ ਸੁਵਿਧਾ ਕੇਂਦਰਾਂ 'ਚ ਕੰਮਕਾਜ ਠੱਪ <br/> ਅਗਲੀ ਖ਼ਬਰ ਹੁਣ ਐਫ. ਐਂਡ ਸੀ.ਸੀ. ਅਤੇ ਹਾਊਸ ਮੀਟਿੰਗਾਂ ਹੋਣਗੀਆਂ ਪੇਪਰ ਲੈੱਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।