01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ <br/>

ਅਜੀਤ ਡੈਸਕ 31-05-2026
ਇਆਲੀ/ਥਰੀਕੇ, 30 ਮਈ (ਮਨਜੀਤ ਸਿੰਘ ਦੁੱਗਰੀ)-ਸ਼ਨੀਵਾਰ ਦੀ ਸਵੇਰੇ ਤੜਕੇ ਸਾਰ ਪਏ ਮੋਹਲ਼ੇਧਾਰ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਉਥੇ ਹੀ ਚੱਲੇ ਤੇਜ ਝੱਖੜ ਨਾਲ ਕਈ ਥਾਈਾ ਦਰਖਤਾਂ ਦੇ ਟਾਹਣੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਉਪਰ ਡਿੱਗਣ ਕਾਰਨ ਬਿਜਲੀ ਸਪਲਾਈ ਘੰਟਿਆਂ ਬੱਧੀ ਬੰਦ ਰਹੀ | ਅਜਿਹਾ ਹੀ ਦਿ੍ਸ਼ਨ ਭਾਈ ਹਿੰਮਤ ਸਿੰਘ ਨਗਰ ਧੂਰੀ ਰੇਲਵੇ ਲਾਈਨ ਕਿਨਾਰੇ ਤੇਜ ਝੱਖੜ ਕਾਰਨ ਟੁੱਟੇ ਦਰਖ਼ਤ ਦੇ ਟਾਹਨੇ ਕਾਰਨ ਸੜਕ 'ਤੇ ਆਉਣ-ਜਾਣ ਵਾਲਿਆਂ ਨੂੰ ਮੁਸ਼ਕਿਲ ਪੇਸ਼ ਆਈ | ਦੂਜੇ ਪਾਸੇ ਇਹ ਬਰਸਾਤ ਜਿੱਥੇ ਪਿੰਡਾਂ ਵਿਚ ਝੋਨੇ ਦੀ ਬਿਜਾਈ ਲਈ ਲਾਹੇਵੰਦ ਸਾਬਤ ਹੋਈ, ਉਥੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ | ਹਾਲਾਂਕਿ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਰਕੇ ਪਾਣੀ ਭਰ ਗਿਆ ਅਤੇ ਕਈ ਥਾਈਾ ਸੜਕਾਂ 'ਤੇ ਲੰਬੇ ਜਾਮ ਵੀ ਲੱਗੇ ਰਹੇ, ਜਿਸ ਕਾਰਨ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |

ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਸਿੱਖ ਕÏਮ ਨਾਲ ਮੱਥਾ ਲਗਾਉਣ ਤੋਂ ਗੁਰੇਜ਼ ਕਰੇ-ਜਥੇ: ਗੜਗੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।