02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਰੋੜਾ ਮਹਾਂਸਭਾ ਲੁਧਿਆਣਾ ਨੇ ਸ੍ਰੀ ਅਰੂਟ ਮਹਾਰਾਜ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 31-05-2026
ਲੁਧਿਆਣਾ, 30 ਮਈ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਲੁਧਿਆਣਾ ਨੇ ਭਗਵਾਨ ਸ਼੍ਰੀ ਰਾਮ ਦੇ ਵੰਸ਼ਜ ਅਤੇ ਅਰੋੜਾ ਕਬੀਲੇ ਦੇ ਸੰਸਥਾਪਕ ਸ੍ਰੀ ਅਰੂਟ ਮਹਾਰਾਜ ਦਾ ਜਨਮ ਦਿਵਸ ਮਨਾਇਆ | ਇਸ ਸਬੰਧੀ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਖੱਤਰੀ ਅਰੋੜਾ ਵਿਕਾਸ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਦੀ ਆਈਸ ਕਰੀਮ ਫ਼ੈਕਟਰੀ ਵਿਚ ਐਮ.ਬੀ.ਡੀ. ਮਾਲ ਦੇ ਪਿੱਛੇ ਹੋਇਆ | ਰਾਜਿੰਦਰ ਸਿੰਘ ਬਸੰਤ ਨੇ ਅਰੂਟ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਸੰਦੇਸ਼ਾਂ ਨੂੰ ਸਾਂਝਾ ਕੀਤਾ | ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਅਤੇ ਲੁਧਿਆਣਾ ਯੂਨਿਟ ਦੇ ਚੇਅਰਮੈਨ ਸੁੰਦਰ ਦਾਸ ਧਮੀਜਾ ਨੇ ਕੇਕ ਕੱਟਿਆ ਅਤੇ ਭਾਈਚਾਰਾ, ਸੇਵਾ ਅਤੇ ਏਕਤਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੰਨ, ਮੀਤ ਪ੍ਰਧਾਨ ਦਵਿੰਦਰ ਅਰੋੜਾ, ਮੀਤ ਪ੍ਰਧਾਨ ਵਿਜੇਜੀਤ ਪੋਪਲੀ, ਮੀਤ ਪ੍ਰਧਾਨ ਗੁਰਮਿੰਦਰ ਬੱਤਰਾ, ਪੰਜਾਬ ਮੀਤ ਪ੍ਰਧਾਨ ਡਾ: ਨਰਿੰਦਰ ਸਿੰਘ, ਮਹਿੰਦਰ ਸਿੰਘ ਗੁਲਾਟੀ, ਮਹਿੰਦਰ ਸਿੰਘ ਗੁਲਤੀਰ, ਪੰਜਾਬ ਮੀਤ ਪ੍ਰਧਾਨ ਡਾ. ਗੁੰਬਰ ਰੌਬੀ ਬੱਤਰਾ, ਕਿ੍ਪਾਲ ਸਿੰਘ ਬਜਾਜ, ਸੁਰੇਸ਼ ਅਰੋੜਾ, ਹਰੀਸ਼ ਦੂਆ, ਦਾਨਿਸ਼ ਅਰੋੜਾ, ਜਸਕਰਨ ਸਿੰਘ, ਚਰਨਜੀਤ ਸਿੰਘ, ਡਾ. ਸੁਖਵਿੰਦਰ ਚੁੱਘ, ਤਰਸੇਮ ਅਰੋੜਾ ਜ਼ਿਕਰਯੋਗ ਸਨ | ਇਸਤਰੀ ਵਿੰਗ ਤੋਂ ਸਤਵੰਤ ਕੌਰ ਅਤੇ ਸਬੀਨਾ ਸਿੰਘ ਗੁਲਾਟੀ ਹਾਜ਼ਰ ਸਨ | ਮੰਚ ਸੰਚਾਲਨ ਹਰਮਿੰਦਰ ਸਿੰਘ ਮਲਿਕ ਨੇ ਕੀਤਾ |

ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਡਾ. ਰਣਜੀਤ ਨੇ ਬਜ਼ੁਰਗ ਮਹਿਲਾ ਦੇ ਦੋਵਾਂ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।