12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ 'ਅਣਕਹੀਆਂ ਕਹਾਣੀਆਂ' ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ <br/>

ਅਜੀਤ ਡੈਸਕ 04-06-2026
ਲੁਧਿਆਣਾ, 2 ਜੂਨ (ਡਾ. ਤਰਲੋਚਨ ਸਿੰਘ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਲੋਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗੈਰ ਰਸਮੀ ਸਮਾਗਮ ਵਿਚ ਫਰੀਮਾਉਂਟ, ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਪਲੇਠਾ ਕਹਾਣੀ ਸੰਗ੍ਰਹਿ ''ਅਣਕਹੀਆਂ ਕਹਾਣੀਆਂ'' ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਇਸ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਹਰਦੀਪ ਸਿੰਘ, ਜੀ ਜੀ ਐੱਨ ਆਈ ਐਮ ਟੀ ਦੇ ਡਾਇਰੈਕਟਰ ਪਿ੍ੰ. ਮਨਜੀਤ ਸਿੰਘ ਛਾਬੜਾ, ਪ੍ਰਸਿੱਧ ਕਵੀ ਸਤੀਸ਼ ਗੁਲਾਟੀ ਤੇ ਰਾਜਿੰਦਰ ਸਿੰਘ ਸੰਧੂ ਨੇ ਲੋਕ ਅਰਪਣ ਕੀਤਾ | ਲੇਖਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਜਿਹੜੇ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿਚ ਲਗਭਗ ਅੱਧੀ ਸਦੀ ਪਹਿਲਾਂ ਮੈਂ ਪੜ੍ਹਾਇਆ ਉੱਥੋਂ ਦੇ ਪੁਰਾਣੇ ਵਿਦਿਆਰਥੀ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ ਅਸੀਂ ਸਭ ਦੋਸਤ ਮੇਰੀ ਪੜ੍ਹਾਈ ਵਾਲੇ ਕਾਲਜ 'ਚ ਅੱਜ ਲੋਕ ਅਰਪਣ ਕਰ ਰਹੇ ਹਾਂ | ਡਾ. ਸ ਪ ਸਿੰਘ ਨੇ ਕਿਹਾ ਕਿ ਅਮਰੀਕਨ ਬੈਂਕਿੰਗ ਸਿਸਟਮ ਵਿਚ ਉਚੇਰੀ ਪਦਵੀ ਤੋਂ ਸੇਵਾਮੁਕਤ ਹੋਣ ਉਪਰੰਤ ਕਹਾਣੀ ਤੇ ਕਵਿਤਾ ਦੇ ਖੇਤਰ ਵਿਚ ਸਰਗਰਮ ਹੋਣਾ ਸ਼ੁਭ ਸ਼ਗਨ ਹੈ | ਪਿ੍ੰ. ਮਨਜੀਤ ਸਿੰਘ ਛਾਬੜਾ ਨੇ ਇਕ ਅਰਥ ਸ਼ਾਸਤਰੀ ਵਲੋਂ ਸਾਹਿਤ ਖੇਤਰ 'ਚ ਧਰੇ ਕਦਮ ਦੀ ਸ਼ਲਾਘਾ ਕੀਤੀ | ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੇ ਕਾਲਜ ਵਿਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਪਿਛਲੇ ਪੰਦਰਾਂ ਸਾਲ ਤੋਂ ਕਰਮਸ਼ੀਲ ਹੈ | ਉਸ ਵਲੋਂ ਇਸ ਕਿਤਾਬ ਬਾਰੇ ਖੋਜ ਪੱਤਰ ਵੀ ਲਿਖਵਾਏ ਜਾਣਗੇ | ਧੰਨਵਾਦ ਦੇ ਸ਼ਬਦ ਬੋਲਦਿਆਂ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਕਿਹਾ ਕਿ ਜ਼ਹੀਨ ਪਾਠਕ ਅਤੇ ਸੁਚੇਤ ਲੇਖਕ ਗੁਰਚਰਨ ਸਿੰਘ ਹੰਸਰਾ ਕੋਲ ਅਥਾਹ ਸਿਰਜਣਸ਼ੀਲਤਾ ਹੈ | ਚੰਗੀ ਗੱਲ ਹੈ ਕਿ ਗੁਰਚਰਨ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਵੀ ਬਾਲ ਸਾਹਿਤ ਕਿਤਾਬਾਂ ਦੇ ਲੇਖਕ ਹਨ |

ਪਿਛਲੀ ਖ਼ਬਰ ਮੰਦਰ 'ਚ ਹੋ ਰਹੇ ਬਾਲ ਵਿਆਹ ਨੂੰ ਲੋਕਾਂ ਨੇ ਰੁਕਵਾਇਆ ਅਗਲੀ ਖ਼ਬਰ ਪਿੰਡ ਬੱਲ ਲੱਭੇ ਦਰਿਆ ਵਿਖੇ ਅਸਮਾਨੀ ਬਿਜਲੀ ਡਿੱਗਣ ਕਰਕੇ ਅੱਗ ਲੱਗਣ ਕਾਰਨ ਕਿਸਾਨ ਪਰਿਵਾਰ ਦਾ 25 ਲੱਖ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।