ਲੁਧਿਆਣਾ, 3 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਆਗਾਮੀ ਅਕਾਦਮਿਕ ਸੈਸ਼ਨ 2026-27 ਲਈ ਅੰਡਰ ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅਰਜ਼ੀਆਂ ਦੇ ਮਾਮਲੇ ਵਿਚ ਹਾਲੀਆ ਸਾਲਾਂ ਦਾ ਰਿਕਾਰਡ ਵਾਧਾ ਦਰਜ ਕੀਤਾ ਹੈ¢ ਇਸ ਨਾਲ ਖੇਤੀਬਾੜੀ ਅਤੇ ਸਹਾਇਕ ਸਿੱਖਿਆ ਲਈ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਜੋਂ ਪੀ.ਏ.ਯੂ. ਦੀ ਸਾਖ ਵਿਚ ਮਜ਼ਬੂਤੀ ਦਰਜ ਕੀਤੀ ਗਈ ਹੈ¢ ਵੱਖ-ਵੱਖ ਵਿੱਦਿਅਕ ਵਰਗਾਂ ਵਿਚ ਪ੍ਰਾਪਤ ਹੋਈਆਂ 7,800 ਤੋਂ ਵੱਧ ਅਰਜ਼ੀਆਂ ਵਜੋਂ ਨÏਜਵਾਨਾਂ ਨੇ ਮÏਜੂਦਾ ਸਾਲਾਂ ਵਿਚ ਯੂਨੀਵਰਸਿਟੀ ਵਿਚ ਦਾਖ਼ਲੇ ਲਈ ਆਪਣੀ ਦਾਅਵੇਦਾਰੀ ਦਿੱਤੀ ਹੈ | ਜ਼ਿਕਰਯੋਗ ਹੈ ਕਿ ਬਿਨੈਕਾਰਾਂ ਵਿਚ ਨਾ ਸਿਰਫ਼ ਪੰਜਾਬ ਤੋਂ ਸਗੋਂ ਕਈ ਹੋਰ ਰਾਜਾਂ ਅਤੇ ਵਿਦੇਸ਼ਾਂ ਤੋਂ ਵੀ ਹਨ¢ ਅੰਡਰ ਗੈ੍ਰਜੂਏਟ ਪ੍ਰੋਗਰਾਮਾਂ ਵਿਚੋਂ, ਕਾਮਨ ਐਂਟਰੈਂਸ ਟੈੱਸਟ ਵਿਚ 4,258 ਬਿਨੈਕਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਜੋ ਪਿਛਲੇ ਸਾਲ ਪ੍ਰਾਪਤ ਹੋਈਆਂ 3,497 ਅਰਜ਼ੀਆਂ ਵਿਚ ਲਗਭਗ 22 ਪ੍ਰਤੀਸ਼ਤ ਵਾਧਾ ਹੈ¢ ਛੇ ਸਾਲਾ ਬੀ.ਐਸ.ਸੀ. (ਆਨਰਜ਼) ਖੇਤੀਬਾੜੀ ਪ੍ਰੋਗਰਾਮ ਵਿਚ ਦਾਖ਼ਲੇ ਲਈ ਖੇਤੀਬਾੜੀ ਯੋਗਤਾ ਪ੍ਰੀਖਿਆ ਵਿਚ ਹੋਰ ਵਾਧਾ ਹੋਇਆ ਹੈ, ਜਿਸ ਵਿਚ ਗਿਣਤੀ 2025-26 ਵਿਚ 849 ਅਰਜ਼ੀਆਂ ਤੋਂ ਵੱਧ ਕੇ ਇਸ ਸਾਲ 1,104 ਹੋ ਗਈ ਹੈ¢ ਬੱਲੋਵਾਲ ਸੌਂਖੜੀ ਪ੍ਰਵੇਸ਼ ਪ੍ਰੀਖਿਆ ਵਿਚ ਵੀ ਵਾਧਾ ਦਰਜ ਕੀਤਾ ਗਿਆ, ਜਿਸ ਵਿਚ ਇਸ ਸਾਲ ਪਿਛਲੇ ਵਰ੍ਹੇ 667 ਦੇ ਮੁਕਾਬਲੇ 770 ਬਿਨੈਕਾਰ ਆਏ¢ ਪੋਸਟ ਗ੍ਰੈਜੂਏਟ ਸਿੱਖਿਆ ਦੇ ਵਰਗ ਵਿਚ ਇਹ ਰੁਝਾਨ ਹੋਰ ਵੀ ਅਹਿਮ ਹੋ ਜਾਂਦਾ ਹੈ¢ ਕਈ ਵਿਸ਼ਿਆਂ ਨੇ ਬਿਨੈਕਾਰਾਂ ਦੀ ਗਿਣਤੀ ਨੂੰ ਵਧੇਰੇ ਆਕਰਸ਼ਿਤ ਕੀਤਾ ਹੈ ਜੋ ਮੁਹੱਈਆ ਸੀਟਾਂ ਦੀ ਗਿਣਤੀ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ¢