ਲੁਧਿਆਣਾ, 3 ਜੂਨ (ਭੁਪਿੰਦਰ ਸਿੰਘ ਬੈਂਸ)-ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਨਗਰ ਨਿਗਮ ਮੁਲਾਜ਼ਮਾਂ ਨੰੂ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨਾਲ ਜ਼ੋਨ ਏ. ਦਫ਼ਤਰ ਵਿਖੇ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਨਿਗਮ ਅਧਿਕਾਰੀ ਵਿਨੀਤ ਗੋਇਲ, ਅਮਰਪ੍ਰੀਤ ਸਿੰਘ, ਤਰੁਣ ਗੋਇਲ ਅਤੇ ਡਾ. ਵਿਪੁਲ ਮਲਹੋਤਰਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ 15 ਮਈ ਦੀ ਹੜਤਾਲ ਦੌਰਾਨ ਦਿੱਤੇ ਮੰਗ ਪੱਤਰ ਦਾ ਹਵਾਲਾ ਦਿੰਦਿਆਂ ਮੁਲਾਜ਼ਮਾਂ ਨਾਲ ਜੁੜੇ ਅਹਿਮ ਮੁੱਦੇ ਕਮਿਸ਼ਨਰ ਦੇ ਧਿਆਨ 'ਚ ਲਿਆਂਦੇ | ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਜਾ ਸੇਵਾ ਵਿਚ ਰਹਿੰਦੇ ਹੋਏ ਮਿ੍ਤਕ ਹੋਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੰੂ ਨੌਕਰੀ ਦਿੱਤੀ ਜਾਵੇ ਅਤੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਓਵਰਏਜ ਮੁਲਾਜ਼ਮਾਂ ਨੰੂ ਪੱਕਾ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਈ.ਪੀ.ਐਫ. ਫ਼ੰਡ ਅੱਪਡੇਟ ਕੀਤਾ ਜਾਵੇ, ਕੂੜਾ ਚੁੱਕਣ ਲਈ ਵਰਤੇ ਜਾ ਰਹੇ ਕੰਟੈੱਕਟਰਾਂ ਦੀਆਂ ਖ਼ਾਮੀਆਂ ਦੂਰ ਕੀਤੀਆਂ ਜਾਣ ਅਤੇ ਸ਼ਹਿਰ ਵਿਚ ਲੋੜ ਅਨੁਸਾਰ ਡੰਪਿੰਗ ਪੁਆਇੰਟ ਬਣਾਏ ਜਾਣ | ਮੀਟਿੰਗ ਦੇ ਅੰਤ ਵਿਚ ਨਿਗਮ ਕਮਿਸ਼ਨਰ ਡਾ.ਨੀਰੂ ਕਤਿਆਲ ਨੇ ਸੰਘਰਸ਼ ਕਮੇਟੀ ਨੰੂ ਭਰੋਸਾ ਦਿਵਾਇਆ ਕਿ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਦੇ ਪੱਧਰ ਨਾਲ ਸਬੰਧਿਤ ਹਨ | ਉਹ ਸਰਕਾਰ ਕੋਲ ਭੇਜੀਆਂ ਜਾਣਗੀਆਂ, ਜਦਕਿ ਸਥਾਨਕ ਪੱਧਰ ਦੀਆਂ ਮੰਗਾਂ ਨੰੂ 24 ਜੂਨ ਤੋਂ ਪਹਿਲਾਂ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸੰਜੀਵ ਗਿੱਲ, ਦੀਪਕ ਹੰਸ, ਰਵੀ ਬਾਲੀ, ਸੋਨੂੰ, ਵਿੱਕੀ, ਨੇਤਾ ਜੀ, ਆਕਾਸ਼ ਲੋਹਟ ਆਦਿ ਮੌਜੂਦ ਸਨ |