05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੈਸ ਲੀਕ ਹੋਣ ਕਾਰਨ ਘਰ 'ਚ ਹੋਇਆ ਭਿਆਨਕ ਧਮਾਕਾ

ਅਜੀਤ ਡੈਸਕ 05-06-2026
ਲੁਧਿਆਣਾ, 4 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਮਾਲਪੁਰ ਇਲਾਕੇ ਸਥਿਤ ਬਚਿੱਤਰ ਨਗਰ 'ਚ ਵੀਰਵਾਰ ਸਵੇਰੇ ਗੈਸ ਲੀਕ ਹੋਣ ਕਾਰਨ ਇਕ ਘਰ 'ਚ ਭਿਆਨਕ ਧਮਾਕਾ ਹੋ ਗਿਆ | ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀ ਇਕ ਦੀਵਾਰ ਢਹਿ ਗਈ ਅਤੇ ਅੰਦਰ ਪਿਆ ਸਾਮਾਨ ਵੀ ਨੁਕਸਾਨਿਆ ਗਿਆ | ਇਸ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੰੂ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਚਿੱਤਰ ਨਗਰ 'ਚ ਵਿਨੋਦ ਮਿਸ਼ਰਾ ਆਪਣੀ ਪਤਨੀ ਰਿਆ ਅਤੇ ਪੁੱਤਰ ਕਰਨ ਨਾਲ ਘਰ 'ਚ ਰਹਿੰਦੇ ਸਨ | ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਨੰੂ ਘਰ ਦੀ ਰਸੋਈ 'ਚ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ, ਜਿਸ ਦੀ ਪਰਿਵਾਰ ਨੂੰ ਜਾਣਕਾਰੀ ਨਹੀਂ ਸੀ | ਵੀਰਵਾਰ ਨੰੂ ਸਵੇਰੇ ਜਦੋਂ ਇਕ ਘਰ ਦੇ ਇਕ ਮੈਂਬਰ ਨੇ ਚੁੱਲ੍ਹਾ ਜਲਾਉਣ ਦੀ ਕੋਸ਼ਿਸ਼ ਕੀਤੀ ਤਾਂ ਰਸੋਈ ਅਤੇ ਘਰ ਅੰਦਰ ਫੈਲੀ ਗੈਸ ਨੇ ਅਚਾਨਕ ਅੱਗ ਫੜ ਲਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ | ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ | ਹਾਦਸੇ ਵਿਚ ਵਿਨੋਦ ਮਿਸ਼ਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਉਸ ਦੀ ਪਤਨੀ ਰਿਆ ਅਤੇ ਪੁੱਤਰ ਕਰਨ ਵੀ ਬੁਰੀ ਤਰ੍ਹਾਂ ਝੁਲਸ ਗਏ | ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਤਿੰਨਾਂ ਨੰੂ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ | ਧਮਾਕੇ ਕਾਰਨ ਘਰ ਦੀ ਇਕ ਦੀਵਾਰ ਢਹਿ ਗਈ ਅਤੇ ਘਰ ਅੰਦਰ ਪਿਆ ਕੀਮਤੀ ਸਹਮਾਨ ਵੀ ਨੁਕਸਾਨਿਆ ਗਿਆ | ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਗੈਸ ਲੀਕ ਹੋਣਾ ਸਾਹਮਣੇ ਆਇਆ ਹੈ |
ਪਿਛਲੀ ਖ਼ਬਰ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਸਮੇਤ ਵੱਖ-ਵੱਖ ਇਲਾਕਿਆਂ 'ਚੋਂ 8 ਕਾਬੂ ਅਗਲੀ ਖ਼ਬਰ ਕਾਲੇ ਬੱਦਲਾਂ ਨੇ ਬਦਲਿਆ ਮੌਸਮ ਦਾ ਮਿਜ਼ਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।