04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ 96 ਸਾਲਾ ਬਜ਼ੁਰਗ ਦੀ ਸੀ.ਬੀ.ਡੀ. ਸਟੋਨ ਦਾ ਸਫਲਤਾਪੂਰਵਕ ਇਲਾਜ

ਅਜੀਤ ਡੈਸਕ 05-06-2026
ਆਲਮਗੀਰ, 4 ਜੂਨ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰ ਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ 'ਚ ਡਾਕਟਰਾਂ ਦੀ ਟੀਮ ਵਲੋਂ 96 ਸਾਲ ਦੇ ਬਜ਼ੁਰਗ ਮਰੀਜ਼ ਦਾ ਇਕ ਬਹੁਤ ਹੀ ਜਟਿਲ ਅਤੇ ਖ਼ਤਰਨਾਕ ਸੀ.ਬੀ.ਡੀ. ਸਟੋਨ ਦਾ ਸਫਲ ਇਲਾਜ ਕਰਕੇ ਇਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ¢ ਵਡੇਰੀ ਉਮਰ ਵਿਚ ਇੰਨੀ ਵੱਡੀ ਬਿਮਾਰੀ ਦਾ ਇਲਾਜ ਕਰਨਾ ਡਾਕਟਰਾਂ ਲਈ ਵੱਡੀ ਚੁਣੌਤੀ ਸੀ, ਪਰ ਹਸਪਤਾਲ ਦੀ ਮਾਹਿਰ ਟੀਮ ਦੀ ਸੂਝਬੂਝ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਇਹ ਸੰਭਵ ਹੋ ਸਕਿਆ¢ ਮਰੀਜ਼ ਕਾਫ਼ੀ ਸਮੇਂ ਤੋਂ ਪੇਟ ਦਰਦ, ਘਬਰਾਹਟ ਅਤੇ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ¢ ਜਾਣਕਾਰੀ ਅਨੁਸਾਰ ਮਰੀਜ਼ ਦੀ ਲਗਭਗ 40 ਸਾਲ ਪਹਿਲਾਂ ਪਿੱਤੇ ਦੀ ਓਪਨ ਸਰਜਰੀ ਹੋ ਚੁੱਕੀ ਸੀ, ਜਿਸ ਕਾਰਨ ਮਾਮਲਾ ਹੋਰ ਵੀ ਪੇਚੀਦਾ ਬਣ ਗਿਆ ਸੀ¢ ਜਦੋਂ ਮਰੀਜ਼ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਤਾਂ ਐਮ. ਆਰ. ਆਈ. ਸਕੈਨ ਅਤੇ ਹੋਰ ਟੈਸਟਾਂ ਰਾਹੀਂ ਇਹ ਸਾਹਮਣੇ ਆਇਆ ਕਿ ਲੀਵਰ ਦੀ ਪਾਈਪ 'ਚ ਕਰੀਬ 25 ਮਿਲੀਮੀਟਰ ਦਾ ਵੱਡਾ ਪੱਥਰ ਫਸਿਆ ਹੈ¢ ਇਸ ਕਾਰਨ ਪਾਈਪ ਵਿਚ ਰੁਕਾਵਟ ਪੈ ਗਈ ਸੀ ਅਤੇ ਇਨਫੈਕਸ਼ਨ ਵਧਣ ਨਾਲ ਪਾਈਪ ਵਿਚ ਪਸ ਵੀ ਇਕੱਠੀ ਹੋ ਗਈ ਸੀ¢ ਇਸ ਹਾਲਤ 'ਚ ਮਰੀਜ਼ ਨੂੰ ਤੇਜ਼ ਦਰਦ ਅਤੇ ਗੰਭੀਰ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ¢ ਮਰੀਜ਼ ਨੇ ਹਸਪਤਾਲ ਦੇ ਪ੍ਰਸਿੱਧ ਲੈਪਰੋਸਕੋਪਿਕ ਗੈਸਟ੍ਰੋਐਂਟਰੋਲੋਜੀ ਅਤੇ ਬੈਰੀਐਟਰਿਕ ਸਰਜਨ ਡਾ. ਐਚ.ਐਸ. ਜੌਲੀ ਨਾਲ ਸੰਪਰਕ ਕੀਤਾ¢ ਡਾਕਟਰਾਂ ਦੀ ਟੀਮ ਨੇ ਮਰੀਜ਼ ਦੀ ਪੂਰੀ ਸਿਹਤ ਦੀ ਜਾਂਚ ਕੀਤੀ ਅਤੇ ਪਹਿਲਾਂ ਦਿਲ ਦਾ ਚੈਕਅਪ ਅਤੇ ਹੋਰ ਜ਼ਰੂਰੀ ਫਿਟਨੈੱਸ ਟੈਸਟ ਕੀਤੇ ਗਏ ਤਾਂ ਜੋ ਇਲਾਜ ਦÏਰਾਨ ਕੋਈ ਖ਼ਤਰਾ ਨਾ ਬਣੇ¢ ਡਾਕਟਰਾਂ ਨੇ ਆਧੁਨਿਕ ਐਂਡੋਸਕੋਪਿਕ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਵੱਡੀ ਸਰਜਰੀ ਦੇ ਪੱਥਰ ਨੂੰ ਸਫਲਤਾਪੂਰਵਕ ਬਾਹਰ ਕੱਢਿਆ ਅਤੇ ਪਾਈਪ ਵਿਚ ਜਮੀ ਪਸ ਨੂੰ ਵੀ ਸਾਫ਼ ਕੀਤਾ¢ ਇਸ ਪ੍ਰਕਿਰਿਆ ਨਾਲ ਮਰੀਜ਼ ਨੂੰ ਤੁਰੰਤ ਰਾਹਤ ਮਿਲੀ ਅਤੇ ਕੁੱਝ ਹੀ ਦਿਨਾਂ ਵਿਚ ਉਸ ਦੀ ਸਿਹਤ ਵਿਚ ਮਹੱਤਵਪੂਰਨ ਸੁਧਾਰ ਵੇਖਣ ਨੂੰ ਮਿਲਿਆ¢ ਸਰਜਨ ਡਾ. ਜੌਲੀ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ¢ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਗਾਤਾਰ ਪੇਟ ਦਰਦ, ਪੀਲੀਆ, ਉਲਟੀਆਂ ਜਾਂ ਖਾਣਾ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਆਉਣ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ¢
ਪਿਛਲੀ ਖ਼ਬਰ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵਲੋਂ ਬੀਬੀ ਗੁਰਦਿਆਲ ਕÏਰ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵਲੋਂ ਬੀਬੀ ਗੁਰਦਿਆਲ ਕÏਰ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।