04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 6 ਬੱਚਿਆਂ ਨੂੰ ਭੀਖ ਮੰਗਦਿਆਂ ਕੀਤਾ ਰੈਸਕਿਊ

ਅਜੀਤ ਡੈਸਕ 05-06-2026
ਲੁਧਿਆਣਾ, 4 ਜੂਨ (ਡਾ. ਤਰਲੋਚਨ ਸਿੰਘ)-ਪ੍ਰਾਜੈਕਟ ਜੀਵਨਜੋਤ ਅਧੀਨ ਬਾਲ ਭਿੱਖਿਆ ਦੀ ਰੋਕਥਾਮ ਲਈ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਦੀ ਅਗਵਾਈ ਹੇਠ ਸਨਦੀਪ ਸਿੰਘ, ਸੁਪਰਵਾਈਜ਼ਰ, ਪ੍ਰਭਜੋਤ ਕੌਰ, ਕੇਸ ਵਰਕਰ, ਹਰਮਿੰਦਰ ਸਿੰਘ ਰੋਮੀ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੌਰ 'ਤੇ ਬੱਸ ਸਟੈਂਡ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਿਰ, ਪਵੇਲੀਅਨ ਚੌਕ, ਭਾਈ ਬਾਲਾ ਚੌਕ, ਪੁਰਾਣੀਆਂ ਕਚਹਿਰੀਆਂ ਅਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਜਾਗਰੂਕ ਕੀਤਾ ਗਿਆ | ਇਸ ਮੁਹਿੰਮ ਦੌਰਾਨ 6 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ | ਰੈਸਕਿਊ ਕਰਨ ਤੋਂ ਬਾਅਦ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਸਾਹਮਣੇ ਪੇਸ਼ ਵੀ ਕੀਤਾ ਗਿਆ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਅਚਨਚੇਤ ਜਾਂਚ ਜਾਰੀ ਰਹੇਗੀ ਤਾਂ ਜੋ ਬਾਲ ਭਿੱਖਿਆ 'ਤੇ ਪੂਰੀ ਤਰ੍ਹਾਂ ਠੱਲ੍ਹ ਪਾਈ ਜਾ ਸਕੇ |
ਪਿਛਲੀ ਖ਼ਬਰ ਕਿੱਡੀ ਸੰਗਤ ਸਮਰ ਕੈਂਪ 'ਚ ਹਿੱਸਾ ਲੈਣ ਵਾਲੇ ਬੱਚੇ ਕੌਮ ਦੇ ਚਾਨਣ ਮੁਨਾਰੇ-ਇੰਦਰਜੀਤ ਸਿੰਘ ਮੱਕੜ ਅਗਲੀ ਖ਼ਬਰ ਹਲਕਾ ਗਿੱਲ ਅੰਦਰਲੇ ਪਿੰਡਾਂ ਦੇ ਸਰਬਪੱਖੀ ਕੰਮ ਜੰਗੀ ਪੱਧਰ 'ਤੇ ਜਾਰੀ-ਵਿਧਾਇਕ ਸੰਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।