04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਦਿਆਨੰਦ ਹਸਪਤਾਲ ਵਿਖੇ ਗਰਭਵਤੀ ਮਹਿਲਾਵਾਂ ਲਈ 'ਸਵਸਥ ਰਹੇਂ ਆਪ, ਮੁਸਕੁਰਾਤੇ ਰਹੇਂ ਸਾਥ' ਸਹੂਲਤ ਦੀ ਸ਼ੁਰੂਆਤ <br/>

ਅਜੀਤ ਡੈਸਕ 05-06-2026
ਲੁਧਿਆਣਾ, 4 ਜੂਨ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਪ੍ਰਸੂਤੀ ਅਤੇ ਗਾਇਨੀਕੋਲੌਜੀ ਵਿਭਾਗ ਵਲੋਂ ਗਰਭਵਤੀ ਮਹਿਲਾਵਾਂ ਲਈ 'ਸਵਸਥ ਰਹੇਂ ਆਪ, ਮੁਸਕੁਰਾਤੇ ਰਹੇਂ ਸਾਥ' ਸਹੂਲਤ ਦੀ ਸ਼ੁਰੂਆਤ ਕੀਤੀ ਗਈ¢ ਇਸ ਦਾ ਉਦੇਸ਼ ਜਾਗਰੂਕਤਾ, ਸਿੱਖਿਆ ਅਤੇ ਸਨੇਹਪੂਰਨ ਦੇਖਭਾਲ ਰਾਹੀਂ ਸੁਰੱਖਿਅਤ ਮਾਤਿ੍ਤਵ ਨੂੰ ਉਤਸ਼ਾਹਿਤ ਕਰਨਾ ਹੈ¢ ਇਸ ਮÏਕੇ ਮਾਤਾ ਅਤੇ ਗਰਭ ਅਵਸਥਾ ਦੀ ਦੇਖਭਾਲ ਸਬੰਧੀ ਜਾਣਕਾਰੀ ਵਾਲੀ ਇਕ ਪੁਸਤਕ ਜਾਰੀ ਕੀਤੀ ਗਈ¢ ਇਸ ਮÏਕੇ ਹਸਪਤਾਲ ਦੇ ਸਕੱਤਰ ਬਿਪਿਨ ਗੁਪਤਾ, ਖ਼ਜ਼ਾਨਚੀ ਮੁਕੇਸ਼ ਵਰਮਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਅਸ਼ੀਮਾ ਤਨੇਜਾ, ਡਾ. ਪੁਨੀਤ ਏ. ਪੂਨੀ, ਡਾ. ਬੀ.ਪੀ. ਮਿਸ਼ਰਾ, ਡਾ. ਸ਼ਵੇਤਾ ਮਹਾਜਨ ਅਤੇ ਡਾ. ਪਿ੍ਯੰਕਾ ਆਦਿਆ ਵੀ ਹਾਜ਼ਰ ਸਨ¢ ਇਸ ਸਹੂਲਤ ਤਹਿਤ ਗਰਭਵਤੀ ਮਹਿਲਾਵਾਂ ਨੂੰ ਹਰ ਹਫ਼ਤੇ ਸਿਹਤ ਸਬੰਧੀ ਸੁਝਾਅ ਦਿੱਤੇ ਜਾਣਗੇ ਅਤੇ ਹਰ ਮਹੀਨੇ ਦੋ ਵਾਰ ਜਾਗਰੂਕਤਾ ਸੈਸ਼ਨ ਕਰਵਾਏ ਜਾਣਗੇ¢ ਬਿਪਿਨ ਗੁਪਤਾ ਨੇ ਕਿਹਾ ਕਿ ਤੰਦਰੁਸਤ ਮਾਵਾਂ ਇਕ ਤੰਦਰੁਸਤ ਸਮਾਜ ਦੀ ਨੀਂਹ ਹੁੰਦੀਆਂ ਹਨ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਹਸਪਤਾਲ ਵਿਚ ਮਾਤਾ ਸਿਹਤ ਸੇਵਾਵਾਂ ਮਰੀਜ਼-ਕੇਂਦਰਿਤ ਦਿ੍ਸ਼ਟੀਕੋਣ ਨਾਲ ਦਿੱਤੀਆਂ ਜਾਂਦੀਆਂ ਹਨ, ਜਿੱਥੇ ਮਾਹਿਰ ਡਾਕਟਰੀ ਸੇਵਾਵਾਂ ਨੂੰ ਸੰਵੇਦਨਸ਼ੀਲਤਾ ਅਤੇ ਭਰੋਸੇ ਨਾਲ ਜੋੜਿਆ ਜਾਂਦਾ ਹੈ¢ ਡਾ. ਅਸ਼ੀਮਾ ਤਨੇਜਾ ਨੇ ਕਿਹਾ ਕਿ ਇਸ ਪਹਿਲ ਰਾਹੀਂ ਅਸੀਂ ਮਹਿਲਾਵਾਂ ਨੂੰ ਸਹੀ ਜਾਣਕਾਰੀ ਅਤੇ ਸਹਿਯੋਗ ਦੇ ਕੇ ਸਿਹਤਮੰਦ ਗਰਭ ਅਵਸਥਾ ਅਤੇ ਸੁਰੱਖਿਅਤ ਮਾਤਿ੍ਤਵ ਯਕੀਨੀ ਬਣਾਉਣਾ ਚਾਹੁੰਦੇ ਹਾਂ¢

ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੰੂ ਧਾਰਮਿਕ ਸਮਾਗਮ 'ਚ ਸ਼ਾਮਿਲ ਹੋਣ ਲਈ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਫੂਡ ਸੇਫਟੀ ਮੁਹਿੰਮ ਅਧੀਨ ਫਲਾਂ ਅਤੇ ਸਬਜ਼ੀਆਂ ਦੇ ਨਮੂਨੇ ਜਾਂਚ ਲਈ ਭੇਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।