20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਡਾ. ਮੁਨੀਸ਼ ਗੋਇਲ ਨੇ ਮਰੀਜ਼ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ <br/>

ਅਜੀਤ ਡੈਸਕ 07-06-2026
ਆਲਮਗੀਰ, 6 ਜੂਨ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਦੇ ਪ੍ਰਸਿੱਧ ਆਰਥੋਪੀਡਿਕ ਸਰਜਨ ਡਾ. ਮੁਨੀਸ਼ ਗੋਇਲ ਵਲੋਂ ਇਕ ਬਜ਼ੁਰਗ ਮਹਿਲਾ ਦੇ ਦੋਵੇਂ ਗੋਡਿਆਂ ਦੀ ਸਫਲ ਤਬਦੀਲੀ ਕਰਕੇ ਉਨ੍ਹਾਂ ਨੂੰ ਦੁਬਾਰਾ ਆਰਾਮਦਾਇਕ ਅਤੇ ਦਰਦ ਮੁਕਤ ਜੀਵਨ ਪ੍ਰਦਾਨ ਕੀਤਾ ਹੈ | ਮਰੀਜ਼ ਪਿਛਲੇ ਕਈ ਸਾਲਾਂ ਤੋਂ ਗੋਡਿਆਂ ਦੇ ਗੰਭੀਰ ਦਰਦ ਅਤੇ ਜੋੜਾਂ ਦੀ ਘਿਸਾਈ ਦੀ ਸਮੱਸਿਆ ਨਾਲ ਪੀੜਤ ਸੀ | ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਆਧੁਨਿਕ ਤਕਨੀਕ ਅਤੇ ਉੱਚ ਪੱਧਰੀ ਮੈਡੀਕਲ ਸਹੂਲਤਾਂ ਦੀ ਵਰਤੋਂ ਕਰਦੇ ਹੋਏ ਸਰਜਰੀ ਸਫਲਤਾਪੂਰਵਕ ਸੰਪੰਨ ਕੀਤੀ ਗਈ | ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਗੋਡਿਆਂ ਦੇ ਜੋੜਾਂ ਦੀ ਘਿਸਾਈ ਵਧਦੀ ਉਮਰ ਦੇ ਨਾਲ ਇਕ ਆਮ ਸਮੱਸਿਆ ਹੈ, ਪਰ ਸਮੇਂ ਸਿਰ ਸਹੀ ਇਲਾਜ ਅਤੇ ਲੋੜ ਪੈਣ 'ਤੇ ਨੀ-ਰੀਪਲੇਸਮੈਂਟ ਸਰਜਰੀ ਮਰੀਜ਼ਾਂ ਦੀ ਜੀਵਨ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਲਿਆ ਸਕਦੀ ਹੈ | ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਨੀ-ਰੀਪਲੇਸਮੈਂਟ ਸਰਜਰੀ ਬਹੁਤ ਹੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਬਣ ਚੁੱਕੀ ਹੈ, ਜਿਸ ਨਾਲ ਮਰੀਜ਼ ਜਲਦੀ ਆਪਣੀਆਂ ਆਮ ਗਤੀਵਿਧੀਆਂ ਵੱਲ ਵਾਪਸ ਪਰਤ ਸਕਦੇ ਹਨ | ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿਚ ਕਾਫ਼ੀ ਸੁਧਾਰ ਦੇਖਿਆ ਗਿਆ ਹੈ ਅਤੇ ਉਹ ਹੁਣ ਪਹਿਲਾਂ ਦੇ ਮੁਕਾਬਲੇ ਕਾਫ਼ੀ ਆਸਾਨੀ ਨਾਲ ਪੈਦਲ ਚੱਲ ਸਕਦੀ ਹੈ | ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਾ. ਗੋਇਲ ਅਤੇ ਮੈਸ਼ ਪ੍ਰੋਲਾਈਫ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡੀ.ਜੀ.ਐਸ.ਜੀ. ਪਬਲਿਕ ਸਕੂਲ ਵਿਖੇ 2 ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 77 ਸਾਲਾ ਬਜ਼ੁਰਗ ਦੇ ਦੋਵੇਂ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।