22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

-ਡੇਂਗੂ ਖ਼ਿਲਾਫ਼ ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਮੁਹਿੰਮ- 321 ਲਾਰਵਾ ਵਿਰੋਧੀ ਟੀਮਾਂ ਘਰ-ਘਰ ਨਿਰੀਖਣ ਕਰਨ ਪਹੁੰਚੀਆਂ, ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ <br/>

ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਡਾ. ਤਰਲੋਚਨ ਸਿੰਘ)-ਜਨਤਕ ਸਿਹਤ ਦੀ ਰੱਖਿਆ ਅਤੇ ਡੇਂਗੂ ਦੇ ਫੈਲਾਅ ਨੂੰ ਰੋਕਣ ਦੀ ਆਪਣੀ ਦਿ੍ੜ੍ਹ ਵਚਨਬੱਧਤਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲੇ੍ਹ ਭਰ ਵਿਚ ਆਪਣੀ ਡੇਂਗੂ ਵਿਰੋਧੀ ਮੁਹਿੰਮ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ | ਇਕ ਵਿਆਪਕ ਰੋਕਥਾਮ ਰਣਨੀਤੀ ਦੇ ਹਿੱਸੇ ਵਜੋਂ 321 ਲਾਰਵਾ ਵਿਰੋਧੀ ਟੀਮਾਂ ਨੂੰ ਘਰ-ਘਰ ਜਾ ਕੇ ਵਿਆਪਕ ਨਿਰੀਖਣ ਅਤੇ ਜਨਤਕ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਤਾਇਨਾਤ ਕੀਤਾ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ 30 ਮਾਰਚ ਤੋਂ 31 ਮਈ ਤੱਕ ਲਾਰਵਾ ਵਿਰੋਧੀ ਟੀਮਾਂ ਨੇ ਜ਼ਿਲੇ੍ਹ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੁੱਲ 554418 ਘਰਾਂ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ 57 ਥਾਵਾਂ 'ਤੇ ਡੇਂਗੂ ਮੱਛਰ ਦੇ ਲਾਰਵੇ ਦਾ ਪਤਾ ਲੱਗਿਆ | ਰੋਕਥਾਮ ਉਪਾਵਾਂ ਦੀ ਸਖ਼ਤੀ ਨਾਲ ਪਾਲਨਾ ਨੂੰ ਯਕੀਨੀ ਬਣਾਉਣ ਲਈ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਨ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਡੇਂਗੂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਕ ਬਹੁ-ਪੱਖੀ ਰਣਨੀਤੀ ਅਪਣਾਈ ਹੈ, ਜਿਸ ਵਿਚ ਨਿਗਰਾਨੀ, ਲਾਗੂ ਕਰਨ, ਜਨਤਕ ਭਾਗੀਦਾਰੀ ਅਤੇ ਜਾਗਰੂਕਤਾ ਪੈਦਾ ਕਰਨਾ ਸ਼ਾਮਿਲ ਹੈ | ਲਾਰਵਾ ਵਿਰੋਧੀ ਟੀਮਾਂ ਸੰਭਾਵੀ ਮੱਛਰ ਪ੍ਰਜਨਨ ਸਥਾਨਾਂ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀਆਂ ਹਨ, ਜਿਨ੍ਹਾਂ ਵਿਚ ਕੂਲਰ, ਪਾਣੀ ਦੇ ਭੰਡਾਰਨ ਟੈਂਕ, ਫ਼ਰਿਜ ਦੀਆਂ ਟਰੇਆਂ, ਫੁੱਲਾਂ ਦੇ ਗਮਲੇ, ਪੁਰਾਣੇ ਟਾਇਰ, ਪਾਣੀ ਦੇ ਕਨਟੇਨਰ ਅਤੇ ਹੋਰ ਘਰੇਲੂ ਬਰਤਨ ਸ਼ਾਮਿਲ ਹਨ | ਉਨ੍ਹਾਂ ਨੇ ਕਿਹਾ ਕਿ ਡੇਂਗੂ ਵਿਰੁੱਧ ਸਾਡੀ ਲੜਾਈ ਵਿਚ ਜਨਤਕ ਜਾਗਰੂਕਤਾ ਅਤੇ ਸਰਗਰਮ ਭਾਗੀਦਾਰੀ ਸਭ ਤੋਂ ਮਜ਼ਬੂਤ ਸਾਧਨ ਹਨ |

ਪਿਛਲੀ ਖ਼ਬਰ ਗਹਿਣਿਆਂ ਦੇ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ 'ਚ ਪਿਓ ਅਤੇ 2 ਪੁੱਤਰ ਗਿ੍ਫ਼ਤਾਰ ਅਗਲੀ ਖ਼ਬਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਉਪਰੰਤ ਵਿਆਹੁਤਾ 'ਪ੍ਰੇਮੀ' ਨਾਲ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।