ਇਆਲੀ/ਥਰੀਕੇ, 7 ਜੂਨ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਤਿਸੰਗ ਸਭਾ ਹਾਉਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ 1984 ਦੇ ਘੱਲੂਘਾਰਾ ਸਮੇਂ ਸਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਢਾਡੀ ਬਲਵੀਰ ਸਿੰਘ ਫੁੱਲਾਵਾਲ ਨੇ ਇਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਕਵਿਤਾਵਾਂ ਰਾਹੀ ਸੰਗਤਾ ਨੂੰ ਵਾਪਰੇ ਇਸ ਦੁਖਾਂਤ ਬਾਰੇ ਚਾਨਣਾ ਪਾਇਆ | ਗੁਰੂ ਘਰ ਦੇ ਹੈਡ ਗ੍ਰੰਥੀ ਵਲੋਂ ਸਰਬਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਭਾਈ ਮਨਜੀਤ ਸਿੰਘ ਨੇ ਸੰਗਤਾ ਨੂੰ ਹੁਕਮਨਾਮਾ ਸਰਵਣ ਕਰਵਾਇਆ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਲੀਲ ਨੇ ਆਪਣੇ ਸੰਬੋਧਨ ਵਿਚ ਕਿਹਾ 1984 ਦੇ ਚੜਦੇ ਜੂਨ ਮਹੀਨੇ ਦੇ ਸਿੱਖ ਕੌਮ ਨਾ ਭੁੱਲਣਯੋਗ ਹਨ, ਹਰ ਸਿੱਖ ਦਾ ਉਹ ਦਿਨ ਯਾਦ ਕਰਕੇ ਹਿਰਦਾ ਵਲੂੰਧਰਿਆ ਜਾਂਦਾ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਵਰਗਵਾਸੀ ਸੁਖਜਿੰਦਰ ਸਿੰਘ ਜੋੜਾ ਦੀ ਧਰਮ ਪਤਨੀ ਬੀਬੀ ਅਮਿ੍ਤ ਕੋਰ ਜੋੜਾ ਵਲੋ ਉਨ੍ਹਾਂ ਦੀ ਯਾਦ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਲਗਾਏ ਗਏ | ਇਸ ਮੌਕੇ ਜਥੇਦਾਰ ਨਛੱਤਰ ਸਿੰਘ ਸਿੱਧੂ, ਬੀਬੀ ਅਮਿ੍ਤ ਕੋਰ ਜੋੜਾ, ਡਾਕਟਰ ਗੁਰਦੀਪ ਸਿੰਘ ਧਵਨ, ਜਗਦੀਪ ਸਿੰਘ ਭੱਠਲ, ਕਿਰਪਾਲ ਸਿੰਘ, ਦਵਿੰਦਰ ਸਿੰਘ ਮਾਨ, ਚਰਨ ਸਿੰਘ, ਜਸਵੀਰ ਸਿੰਘ ਮਾਗਟ, ਅਵਤਾਰ ਸਿੰਘ ਨਿਰਬਾਣ, ਮਾਸਟਰ ਬਲਰਾਜ ਸਿੰਘ, ਬੂਟਾ ਸਿੰਘ, ਕਾਕਾ ਕੁਲਜੀਤ ਸਿੰਘ, ਕੁਲਵਿੰਦਰ ਸਿੰਘ ਯੂ ਐਸ ਏ, ਜਗਦੀਸ਼ ਸਿੰਘ ਬਿੱਟੂ, ਭਾਈ ਬੁਲੰਦਪ੍ਰੀਤ ਸਿੰਘ ਖਾਲਸਾ, ਰਤਨ ਚੋਪੜਾ, ਸੁਖਦੇਵ ਸਿੰਘ ਭੱਪਾ, ਅਵਤਾਰ ਸਿੰਘ ਸੈਣੀ, ਅਮਨਦੀਪ ਸਿੰਘ ਸੱਪਲ, ਕੁਲਦੀਪ ਸਿੰਘ, ਪੰਮੀ ਤੂਰ ਆਦਿ ਵੀ ਹਾਜ਼ਰ ਸਨ |