ਡਾਬਾ/ਲੁਹਾਰਾ, 7 ਜੂਨ (ਕੁਲਵੰਤ ਸਿੰਘ ਸੱਪਲ)-ਸਥਾਨਕ ਵਾਰਡ ਨੰਬਰ 34 ਤੋਂ ਭਾਜਪਾ ਦੇ ਕੌਂਸਲਰ ਰਜੇਸ਼ ਮਿਸ਼ਰਾ ਵੱਲੋਂ ਆਪਣੇ ਵਾਰਡ ਵਿਚ ਬਿਨਾਂ ਕਿਸੇ ਭੇਦ, ਭਾਵ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਜੀਤ ਸਿੰਘ ਕਾਲੋਨੀ , ਆਦਰਸ਼ ਕਾਲੋਨੀ , ਲਕਸ਼ਮਣ ਨਗਰ ਨਿਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲਈ ਵਾਟਰ ਸਪਲਾਈ ਦੀ ਨਵੀਂ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਪਛੜੀਆਂ ਸ਼੍ਰੇਣੀਆਂ ਭਲਾਈ ਕਮਿਸ਼ਨ ਦੇ ਸੇਵਾ ਮੁਕਤ ਚੇਅਰਮੈਨ ਨਿਰਮਲ ਸਿੰਘ ਐਸ. ਐਸ. ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਦਘਾਟਨ ਮੌਕੇ ਕੌਂਸਲਰ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਦੇ ਬਸ਼ਿੰਦਿਆਂ ਦੀਆਂ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਉਹਨਾਂ ਵਲੋਂ ਹੁਣ ਤੱਕ ਲੱਖਾਂ ਰੁਪਏ ਦੇ ਵਿਕਾਸ ਕਾਰਜ ਸੰਪੂਰਨ ਕਰਵਾ ਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਵੀ ਲੱਖਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਕੇ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾਵੇਗਾ | ਉਨਾਂ ਕਿਹਾ ਚੋਣ ਪ੍ਰਕਿਰਿਆ ਦੌਰਾਨ ਵੋਟਰਾਂ ਨਾਲ ਕੀਤੇ ਵਾਅਦੇ ਅਨੁਸਾਰ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ, ਸੜਕਾਂ, ਗਲੀਆਂ ਦੇ ਸੁਧਾਰ, ਇਲਾਕੇ ਵਿਚ ਸਫ਼ਾਈ ਪ੍ਰਬੰਧਾਂ, ਨਵੇਂ ਟਿਊਬਵੈੱਲ ਸਮੇਤ ਹੋਰ ਲੋੜੀਂਦੇ ਕੰਮਾਂ ਨੂੰ ਵੀ ਤੇਜ਼ੀ ਨਾਲ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ | ਇਸ ਮੌਕੇ ਅਨੂਪ ਪਾਂਡੇ, ਗੁਰਦੀਪ ਸਿੰਘ, ਦੀਪਕ ਕੁਮਾਰ, ਅਸ਼ੋਕ ਕੁਮਾਰ, ਸੂਰਜ ਸ਼ਾਹ, ਰਾਜਿੰਦਰ ਵਰਮਾ, ਸੋਨੂੰ ਤਿਵਾੜੀ, ਪਰਦੀਪ ਪਾਲ, ਰਾਜ ਬਹਾਦੁਰ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਇਲਾਕਾ ਨਿਵਾਸੀਆ ਨੇ ਵਾਰਡ ਦੇ ਵਿਕਾਸ ਬਦਲੇ ਕੌਂਸਲਰ ਰਾਜੇਸ਼ ਮਿਸ਼ਰਾ ਦਾ ਧੰਨਵਾਦ ਕੀਤਾ |