28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਨੇ ਕੀਤਾ 85 ਵਿਦਿਆਰਥੀਆਂ ਨੂੰ ਸਨਮਾਨਿਤ

ਅਜੀਤ ਡੈਸਕ 08-06-2026
ਲਾਡੋਵਾਲ, 7 ਜੂਨ (ਬਲਬੀਰ ਸਿੰਘ ਰਾਣਾ)- ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਦੇਖ ਦੇਖ ਅੰਦਰ ਇਕ ਬਹੁਤ ਵੱਡਾ ਸ਼ਾਨਦਾਰ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਭਰ ਵਿਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ 85 ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜਦਕਿ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਬਾਘਾਪੁਰਾਣਾ ਦੇ ਤਹਿਸੀਲਦਾਰ ਸ਼੍ਰੀ ਮੰਗੂ ਬਾਂਸਲ, ਏ.ਸੀ.ਪੀ. ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ, ਵਿਸ਼ਵ ਪੰਜਾਬੀ ਸਭਾ ਕੈਨੇਡਾ, ਭਾਰਤ ਦੇ ਪ੍ਰਧਾਨ ਸਤਬੀਰ ਸਿੰਘ ਸਿਫਰ, ਹਾਸਿਆਂ ਦੇ ਬਾਦਸ਼ਾਹ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫਰੀਦ ਗੁਰੂੁ ਕੁੱਲ ਸੰਸਥਾਵਾਂ ਕੋਟਕਪੂਰਾ, ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜਦੂਰ ਜਥਬੰਦੀ ਪੰਜਾਬ, ਸੋਹਣ ਸਿੰਘ ਗੈਦੂ ਮੀਤ ਪ੍ਰਧਾਨ ਭਾਰਤ, ਡਾ: ਅਮਰਜੋਤੀ ਮਾਂਗਟ ਪ੍ਰਧਾਨ ਇਸਤਰੀ ਵਿੰਗ (ਮਾਲਵਾ ਜੋਨ) ਪੰਜਾਬ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਬੱਚਿਆਂ ਨੂੰ ਸਨਮਾਨ ਚਿੰਨ੍ਹ, ਮੱਗ, ਡਾਇਰੀਆਂ, ਭਾਸ਼ਾ ਕਿੱਟਾਂ ਅਤੇ 35 ਅੱਖਰੀ ਸ਼ਾਲਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵਿਜ਼ਡਮ ਕੋਟਾ ਕਲਾਸ਼ਿਜ਼ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਬੱਚਿਆਂ ਨੂੰ ਭਵਿੱਖ ਦਾ ਨਿਸ਼ਾਨਾਂ ਬਣਾ ਕੇ ਅੱਗੇ ਵਧਣ ਅਤੇ ਵਧੀਆ ਕੋਚਿੰਗ ਲੈ ਕੇ ਵੱਡੇ ਅਫਸਰ ਬਣਨ ਲਈ ਪ੍ਰੇਰਿਤ ਕੀਤਾ | ਉਨ੍ਹਾ ਕਿਹਾ ਕਿ ਵਿਜ਼ਡਮ ਕੋਟਾ ਕਲਾਸ਼ਿਜ਼ ਗੁਰੂਕੁੱਲ ਕਾਲਜ ਕੋਟਕਪੂਰਾ ਵਿਚ ਬੱਚਿਆਂ ਨੂੰ ਬਹੁਤ ਘੱਟ ਫੀਸਾਂ ਨਾਲ ਉੱਚ ਪੜ੍ਹਾਈ ਦੀ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਡਾ: ਜਸਵਿੰਦਰ ਕੌਰ ਨੇ ਬੱਚਿਆਂ ਨੂੰ ਮਾਂ ਪ੍ਰਤੀ ਸੱਚੀ ਸ਼ਰਧਾ ਰੱਖਣ, ਮਾਪਿਆਂ ਦਾ ਸਤਿਕਾਰ ਕਰਨ, ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ ਕਿਹਾ, ਜਦਕਿ ਪ੍ਰਧਾਨ ਸਤਬੀਰ ਸਿਫਰ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿਚ ਭਾਗ ਲੈਣ ਅਤੇ ਸਿਹਤ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਾਸਰਸ ਕਲਾਕਾਰ ਘੁੱਲੇਸ਼ਾਹ ਨੇ ਹਾਸਿਆਂ ਦੀ ਪਟਾਰੀ ਵਿਚੋਂ ਹਾਸਰਸ ਤੀਰਾਂ ਦੀ ਬੁਛਾੜ ਕਰਦੇ ਹੋਏ ਸਭ ਨੂੰ ਹੱਸਣ ਲਈ ਮਜਬੂਰ ਕੀਤਾ ਤੇ ਪਾਣੀ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਤੇ ਜ਼ੋਰ ਦਿੱਤਾ |
ਇਸ ਮੌਕੇ ਕਰਨੈਲ ਸਿੰਘ ਕਰੀਵਾਲਾ, ਡਾ: ਸੁਰਜੀਤ ਸਿੰਘ ਦੌਧਰ, ਸੋਹਣ ਸਿੰਘ ਗੈਦੂ, ਪ੍ਰੋਫੈਸਰ ਜਗਦੀਪ ਸਿੰਘ ਮਾਂਗਟ, ਡਾ: ਅਮਰਜੋਤੀ ਮਾਂਗਟ ਜੋਤ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ, ਜਦ ਕਿ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਉੱਘੇ ਸਾਹਿਤਕਾਰ ਡਾ: ਸਾਧੂ ਰਾਮ ਲੰਗੇਆਣਾ ਨੇ ਬਾਖੂਬੀ ਨਿਭਾਈ | ਇਸ ਸਮੇਂ ਐਸ.ਐਮ.ਡੀ ਸੰਸਥਾਵਾਂ ਦੇ ਡਾਇਰੈਕਟਰ ਮੁਕੰਦ ਲਾਲ ਥਾਪਰ, ਵੀਰ ਸਿੰਘ ਸਕੂਲ ਦੇ ਚੇਅਰਮੈਨ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜਰ ਸਨ |
ਪਿਛਲੀ ਖ਼ਬਰ ਢਿੱਲੋਂ ਭਾਜਪਾ ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ-ਨਿਰਮਲ ਸਿੰਘ ਐਸ.ਐਸ. ਅਗਲੀ ਖ਼ਬਰ ਪੀ.ਏ.ਯੂ. ਨੇ ਸੋਇਆਬੀਨ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਰੋਸ਼ਰ ਜਾਰੀ ਕਰਕੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।