28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੀ.ਏ.ਯੂ. ਨੇ ਸੋਇਆਬੀਨ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਰੋਸ਼ਰ ਜਾਰੀ ਕਰਕੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ

ਅਜੀਤ ਡੈਸਕ 08-06-2026
ਲੁਧਿਆਣਾ, 7 ਜੂਨ (ਜਤਿੰਦਰ ਭੰਬੀ)-ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 'ਸੋਇਆਬੀਨ-ਸਫਲ ਕਾਸ਼ਤ, ਪ੍ਰੋਸੈਸਿੰਗ ਅਤੇ ਮਾਰਕੀਟਿੰਗ' ਸਿਰਲੇਖ ਹੇਠ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਅਤੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚਕਾਰ ਇਕ ਵਿਲੱਖਣ ਅੰਤਰ-ਅਨੁਸ਼ਾਸਨੀ ਸਹਿਯੋਗ ਦਾ ਪ੍ਰਦਰਸ਼ਨ ਕੀਤਾ | ਇਹ ਬਰੋਸ਼ਰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੁਆਰਾ ਸੁਰੱਖਿਅਤ, ਪੌਸ਼ਟਿਕ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਰਸਮੀ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਕਿ੍ਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਦੇ ਸਾਬਕਾ ਵਾਈਸ ਚਾਂਸਲਰ ਅਤੇ ਵਰਤਮਾਨ ਵਿਚ ਅਭਿਲਾਸ਼ੀ ਯੂਨੀਵਰਸਿਟੀ ਮੰਡੀ ਦੇ ਵਾਈਸ ਚਾਂਸਲਰ ਡਾ. ਐਚ.ਕੇ. ਚੌਧਰੀ ਮੌਜੂਦ ਸਨ | ਡਾ. ਗੋਸਲ ਨੇ ਭੋਜਨ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਸੋਇਆਬੀਨ ਦੀ ਸਾਰਥਿਕਤਾ 'ਤੇ ਜ਼ੋਰ ਦਿੱਤਾ | ਡਾ. ਐਚ.ਕੇ. ਚੌਧਰੀ ਨੇ ਸੋਇਆਬੀਨ ਅਤੇ ਇਸ ਦੇ ਉਤਪਾਦਾਂ ਦੇ ਪੋਸ਼ਣ ਅਤੇ ਸਿਹਤ ਲਾਭਾਂ 'ਤੇ ਚਾਨਣਾ ਡਾ. ਸੁਰਿੰਦਰ ਕੇ. ਸੰਧੂ, ਪਿ੍ੰਸੀਪਲ ਮੱਕੀ ਬ੍ਰੀਡਰ ਅਤੇ ਮੁਖੀ, ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਕਿਹਾ ਕਿ ਪੌਦਿਆਂ ਦਾ ਬ੍ਰੀਡਿੰਗ ਉਚ-ਉਪਜ ਦੇਣ ਵਾਲੀਆਂ, ਜਲਵਾਯੂ-ਲਚਕੀਲੀਆਂ ਅਤੇ ਪੌਸ਼ਟਿਕ ਤੌਰ 'ਤੇ ਉਤਮ ਸੋਇਆਬੀਨ ਕਿਸਮਾਂ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਡਾ. ਰਮਨਦੀਪ ਸਿੰਘ, ਡਾਇਰੈਕਟਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼, ਨੇ ਕਿਹਾ ਕਿ ਖਪਤਕਾਰਾਂ ਦੀਆਂ ਤਰਜੀਹਾਂ ਤੇਜ਼ੀ ਨਾਲ ਸਿਹਤਮੰਦ, ਕਾਰਜਸ਼ੀਲ ਅਤੇ ਪ੍ਰੋਟੀਨ-ਅਮੀਰ ਭੋਜਨ ਵੱਲ ਬਦਲ ਰਹੀਆਂ ਹਨ | ਡਾ. ਬੀ.ਐਸ. ਗਿੱਲ, ਪਿ੍ੰਸੀਪਲ ਪਲਸ ਬਰੀਡਰ ਨੇ ਕਿਹਾ ਕਿ ਸੋਇਆਬੀਨ ਵਿਚ ਪੰਜਾਬ ਦੇ ਫ਼ਸਲੀ ਪ੍ਰਣਾਲੀਆਂ ਨੂੰ ਵਿਭਿੰਨ ਬਣਾਉਣ ਦੀ ਅਥਾਹ ਸੰਭਾਵਨਾ ਹੈ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਨੇ ਕੀਤਾ 85 ਵਿਦਿਆਰਥੀਆਂ ਨੂੰ ਸਨਮਾਨਿਤ ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਘੱਲੂਘਾਰੇ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।