17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਢੰਡਾਰੀ ਕਲਾਂ ਨੌਜਵਾਨ ਸਭਾ ਨੇ ਕ੍ਰਿਕਟ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 09-06-2026
ਢੰਡਾਰੀ ਕਲਾਂ/ਲੁਧਿਆਣਾ, 8 ਜੂਨ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਨੌਜਵਾਨ ਸਭਾ ਵਲੋਂ ਢੰਡਾਰੀ ਕਲਾਂ ਵਿਖੇ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ 'ਚ ਹਿੱਸਾ ਲੈਣ ਨਾਲ ਜਿਥੇ ਨੌਜਵਾਨ ਸਰੀਰਕ ਪੱਖੋਂ ਤੰਦਰੁਸਤ ਰਹਿੰਦੇ ਹਨ, ਉਥੇ ਹੀ ਮਾਨਸਿਕ ਤੌਰ 'ਤੇ ਵੀ ਤਣਾਅ ਮੁਕਤ ਰਹਿੰਦੇ ਹਨ | ਟੂਰਨਾਮੈਂਟ ਦੌਰਾਨ ਢੰਡਾਰੀ ਕਲਾਂ ਦੀ ਟੀਮ ਜੇਤੂ ਰਹੀ, ਜਦਕਿ ਗਿਆਸਪੁਰਾ ਦੀ ਟੀਮ ਦੂਜੇ ਨੰਬਰ 'ਤੇ ਰਹੀ | ਕੌਂਸਲਰ ਵੀਰੂ ਨੇ ਖਿਡਾਰੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੀਤੀ ਢੰਡਾਰੀ, ਹੈਪੀ ਸਰਪੰਚ, ਰੂਪਾ ਢੰਡਾਰੀ, ਜੱਸੂ ਢੰਡਾਰੀ, ਦਵਿੰਦਰ ਖ਼ਾਲਸਾ, ਅਮਰੀਕ ਢੰਡਾਰੀ, ਗੋਗੂ ਢੰਡਾਰੀ, ਜੱਸੂ ਕੁਮੈਂਟਰ, ਲੰਬੂ, ਲੱਖੀ ਢੰਡਾਰੀ ਤੇ ਹੋਰ ਵੀ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਬਿੰਦਰਾ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਬਣੀ ਲੋਕ ਲਹਿਰ ਨਾਲ ਪੰਜਾਬ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣੇਗਾ- ਵਿਧਾਇਕ ਸੰਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।